ਕੋਲਕਾਤਾ, 18 ਸਤੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ,, "...ਉਹ ਨਹੀਂ ਜਾਣਦੇ ਕਿ ਮੈਂ 'ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਨੂੰ ਨਹੀਂ ਛੱਡ ਸਕਦੀ। ਇਹ ਉਦੋਂ ਤੱਕ ਮੇਰੇ ਨਾਲ ਰਹੇਗੀ ਜਦੋਂ ਤੱਕ ਮੈਂ ਇਸ ਦੁਨੀਆ ਤੋਂ ਨਹੀਂ ਚਲੀ ਜਾਂਦੀ... ਇਹ ਬਿਲਕੁਲ ਘਟੀਆ ਖੇਡ ਹੈ ਪਰ ਅਸੀਂ ਵੀ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ। ਮੈਂ ਚਾਹੁੰਦੀ ਹਾਂ ਕਿ ਭਾਜਪਾ ਭਾਰਤ ਤੋਂ ਚਲੀ ਜਾਵੇ। ਅਸੀਂ 'ਇੰਡੀਆ' ਗੱਠਜੋੜ ਵਿਚ ਏਕਤਾ ਚਾਹੁੰਦੇ ਹਾਂ... ਨੰਦੀਗ੍ਰਾਮ ਵਿਚ, ਅਸੀਂ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇਣ ਜਾ ਰਹੇ ਹਾਂ। ਇਹ ਦੇਸ਼ ਦੇ ਵੱਡੇ ਹਿੱਤ ਵਿਚ ਹੈ। ਰੇਜੀਨਗਰ ਬਾਰੇ ਮੈਂ ਬਾਅਦ ਵਿਚ ਫੈਸਲਾ ਕਰਾਂਗੀ। ਅਸਾਮ ਵਿਚ, ਅਸੀਂ ਚੋਣ ਨਹੀਂ ਲੜ ਰਹੇ ਹਾਂ..."
ਨਿਊਜ਼ ਏਜੰਸੀ ਦੇ ਇਸ ਸਵਾਲ 'ਤੇ ਕਿ ਕੀ ਸੰਚਿਤਾ ਪ੍ਰਧਾਨ (ਡੇਅ) ਨੇ ਨੰਦੀਗ੍ਰਾਮ ਵਿਧਾਨ ਸਭਾ ਉਪ-ਚੋਣ ਤੋਂ ਆਪਣਾ ਨਾਮਜ਼ਦਗੀ ਪੱਤਰ ਇਸ ਲਈ ਵਾਪਸ ਲੈ ਲਿਆ ਕਿਉਂਕਿ ਪਾਰਟੀ ਹੁਣ ਕਾਂਗਰਸ ਦਾ ਸਮਰਥਨ ਕਰ ਰਹੀ ਹੈ, ਮਮਤਾ ਬੈਨਰਜੀ ਨੇ ਕਿਹਾ, "ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਅਸੀਂ ਪਹਿਲਾਂ ਹੀ ਕਾਂਗਰਸ ਦਾ ਸਮਰਥਨ ਕਰਨ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਨ੍ਹਾਂ ਕੋਲ ਇਕ ਵਧੀਆ ਉਮੀਦਵਾਰ ਹੈ।"