ਨਵੀਂ ਦਿੱਲੀ, 18 ਸਤੰਬਰ - ਐਨ.ਆਈ.ਏ. (ਐਨਆਈਏ) ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਸਥਿਤ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਆਨਲਾਈਨ ਕੱਟੜਪੰਥੀ ਬਣਾਉਣ ਦੇ ਮਾਮਲੇ ਵਿਚ 9 ਮੁਲਜ਼ਮਾਂ—ਮੁਹੰਮਦ ਰਹਿਮਤੁੱਲਾ ਸ਼ਰੀਫ, ਮੁਹੰਮਦ ਦਾਨਿਸ਼, ਮਿਰਜ਼ਾ ਸੋਹੇਲ ਬੇਗ, ਲੱਕੀ ਅਹਿਮਦ, ਜੀਸ਼ਾਨ ਅਬਦੁਲ ਮਾਜਿਦ, ਮੀਰ ਆਸ਼ਿਫ ਅਲੀ, ਅਬਦੁਲ ਸਲਾਮ, ਸ਼ਾਰੁਖ ਖਾਨ ਅਤੇ ਸ਼ੇਖ ਫੈਜ਼-ਉਰ-ਰਹਿਮਾਨ—ਵਿਰੁੱਧ 'ਭਾਰਤੀ ਨਿਆ ਸੰਹਿਤਾ, 2023' ਅਤੇ 'ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ' ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ।