23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਏਸ਼ਿਅਨ ਖੇਡਾਂ: ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ’ਚ ਜਿੱਤਿਆ ਚਾਂਦੀ ਦਾ ਤਗਮਾ

ਏਸ਼ਿਅਨ ਖੇਡਾਂ: ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ’ਚ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 23-09-2026

ਜਾਪਾਨ, 23 ਸਤੰਬਰ- ਭਾਰਤ ਨੇ 28 ਸਾਲਾਂ ਬਾਅਦ ਏਸ਼ਿਅਨ ਖੇਡਾਂ ਵਿਚ ਵੇਟਲਿਫਟਿੰਗ ’ਚ ਮੈਡਲ ਜਿੱਤਿਆ ਹੈ। ਇਹ ਮੈਡਲ ਮੀਰਾਬਾਈ ਚਾਨੂ ਨੇ ਜਿੱਤਿਆ। ਕਰਨਮ ਮੱਲੇਸ਼ਵਰੀ ਨੇ 1998 ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਬੁੱਧਵਾਰ ਨੂੰ ਮੀਰਾਬਾਈ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ 198 ਕਿਲੋਗ੍ਰਾਮ ਭਾਰ ਚੁੱਕ ਕੇ ਦੂਜੇ ਸਥਾਨ 'ਤੇ ਰਹੀ। ਉਸ ਨੇ ਸਨੈਚ ਵਿਚ 87 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 111 ਕਿਲੋਗ੍ਰਾਮ ਭਾਰ ਚੁੱਕਿਆ।

ਇਹ 32 ਸਾਲਾ ਮੀਰਾਬਾਈ ਦਾ ਪਹਿਲਾ ਏਸ਼ਿਅਨ ਖੇਡਾਂ ਦਾ ਮੈਡਲ ਹੈ। ਉਸ ਨੇ ਉਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਮੁਕਾਬਲਿਆਂ ਵਿਚ ਮੈਡਲ ਜਿੱਤੇ ਹਨ।

ਪਿਛਲੀ ਖ਼ਬਰ ਯਕੀਨ ਹੈ. ਇਸ ਵਾਰ ਪਰਾਲੀ ਸਾੜਨ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ - ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਚਾਰ ਦਹਾਕੇ ਪਹਿਲਾਂ ਹੋਏ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਵਿਅਕਤੀ ਨੇ ਕਰਵਾਇਆ ਗੁਲਜ਼ਾਰ ਸਿੰਘ ਦਾ ਕਤਲ