24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਸੰਯੁਕਤ ਰਾਸ਼ਟਰ ’ਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ

ਨਿਊਯਾਰਕ, 23 ਸਤੰਬਰ (ਪੀ.ਟੀ.ਆਈ.)-ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਏਰਦੋਗਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਮੰਚ ਤੋਂ ਕਸ਼ਮੀਰ ਮੁੱਦਾ ਉਠਾਇਆ ਹੈ। 22 ਸਤੰਬਰ ਨੂੰ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਆਮ ਇਜਲਾਸ ਨੂੰ ਸੰਬੋਧਨ ...

ਅਜੀਤ ਡੈਸਕ 24-09-2026

ਕਿਹਾ, ਯੂ.ਐੱਨ. ਚਾਰਟਰ ਤੇ ਸੰਬੰਧਿਤ ਮਤਿਆਂ ਦੇ ਦਾਇਰੇ ’ਚ ਗੱਲਬਾਤ ਰਾਹੀਂ  ਕੀਤਾ ਜਾਵੇ ਹੱਲ
ਨਿਊਯਾਰਕ, 23 ਸਤੰਬਰ (ਪੀ.ਟੀ.ਆਈ.)-ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਏਰਦੋਗਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਮੰਚ ਤੋਂ ਕਸ਼ਮੀਰ ਮੁੱਦਾ ਉਠਾਇਆ ਹੈ। 22 ਸਤੰਬਰ ਨੂੰ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਏਰਦੋਗਨ ਨੇ ਦੱਖਣੀ ਏਸ਼ੀਆ ਦੇ ਵਿਵਾਦਾਂ, ਜਿਸ ’ਚ ਕਸ਼ਮੀਰ ਵੀ ਸ਼ਾਮਿਲ ਹੈ, ਨੂੰ ਸੰਯੁਕਤ ਰਾਸ਼ਟਰ ਚਾਰਟਰ ਤੇ ਸਬੰਧਤ ਮਤਿਆਂ ਦੇ ਢਾਂਚੇ ਅਧੀਨ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕਹੀ। ਏਰਦੋਗਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਦੱਖਣੀ ਏਸ਼ੀਆ ਦੇ ਸਾਰੇ ਵਿਵਾਦਾਂ, ਕਸ਼ਮੀਰ ਦੇ ਮੁੱਦੇ ਸਮੇਤ, ਨੂੰ ਯੂ.ਐੱਨ. ਚਾਰਟਰ ਤੇ ਸਬੰਧਤ ਮਤਿਆਂ ਦੇ ਦਾਇਰੇ ’ਚ ਗੱਲਬਾਤ ਰਾਹੀਂ ਹੱਲ ਕਰਨ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ।

ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਮਹਾਂਸਭਾ ਦੇ ਇਜਲਾਸ ’ਚ ਮੌਜੂਦ ਸਨ। ਕਸ਼ਮੀਰ ਤੋਂ ਇਲਾਵਾ ਏਰਦੋਗਨ ਨੇ ਆਪਣੇ ਭਾਸ਼ਣ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਮੰਗ ਵੀ ਕੀਤੀ। ਉਨ੍ਹਾਂ ਗਾਜ਼ਾ ਦੀ ਸਥਿਤੀ, ਫਲਸਤੀਨੀ ਲੋਕਾਂ ਦੇ ਹੱਕ ਤੇ ਅੰਤਰਰਾਸ਼ਟਰੀ ਪ੍ਰਣਾਲੀ ’ਚ ਸੁਧਾਰ ਵਰਗੇ ਮੁੱਦਿਆਂ ’ਤੇ ਵੀ ਆਪਣਾ ਪੱਖ ਰੱਖਿਆ। ਸੰਯੁਕਤ ਰਾਸ਼ਟਰ ਅਨੁਸਾਰ ਉਨ੍ਹਾਂ ਬਹੁਪੱਖੀ ਪ੍ਰਣਾਲੀ ’ਚ ਭਰੋਸਾ ਮੁੜ ਕਾਇਮ ਕਰਨ ਤੇ ਸੰਯੁਕਤ ਰਾਸ਼ਟਰ ਦੀ ਕਾਰਗੁਜ਼ਾਰੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਏਰਦੋਗਨ ਵਲੋਂ ਕਸ਼ਮੀਰ ਦਾ ਮੁੱਦਾ ਉਠਾਉਣਾ ਨਵੀਂ ਗੱਲ ਨਹੀਂ ਹੈ।

ਉਹ ਇਸ ਤੋਂ ਪਹਿਲਾਂ ਵੀ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਇਸ ਮਾਮਲੇ ’ਤੇ ਬਿਆਨ ਦੇ ਚੁੱਕੇ ਹਨ। 2019 ’ਚ ਜੰਮੂ-ਕਸ਼ਮੀਰ ਨਾਲ ਸਬੰਧਤ ਸੰਵਿਧਾਨਕ ਤਬਦੀਲੀਆਂ ਤੋਂ ਬਾਅਦ ਉਨ੍ਹਾਂ ਕਸ਼ਮੀਰ ਦਾ ਮੁੱਦਾ ਪ੍ਰਮੁੱਖ ਤੌਰ ’ਤੇ ਉਠਾਇਆ ਸੀ। 2020 ਤੇ 2021 ’ਚ ਵੀ ਉਨ੍ਹਾਂ ਯੂ.ਐੱਨ. ਮਹਾਂਸਭਾ ਦੇ ਸੰਬੋਧਨਾਂ ਦੌਰਾਨ ਕਸ਼ਮੀਰ ਦਾ ਜ਼ਿਕਰ ਕੀਤਾ। ਹਾਲਾਂਕਿ 2024 ’ਚ ਏਰਦੋਗਨ ਨੇ ਆਪਣੇ ਯੂ.ਐੱਨ. ਮਹਾਂਸਭਾ ਸੰਬੋਧਨ ਦੌਰਾਨ ਜੰਮੂ-ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ ਸੀ। 2025 ’ਚ ਉਨ੍ਹਾਂ ਮੁੜ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਇਸ ਨੂੰ ਯੂ.ਐੱਨ. ਦੇ ਮਤਿਆਂ ਤੇ ਗੱਲਬਾਤ ਦੇ ਆਧਾਰ ’ਤੇ ਹੱਲ ਕਰਨ ਦੀ ਗੱਲ ਕੀਤੀ ਸੀ। ਭਾਰਤ ਨੇ ਉਸ ਸਮੇਂ ਵੀ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਤੀਜੇ ਪੱਖ ਦੀ ਵਿਚੋਲਗੀ ਦੀ ਲੋੜ ਤੋਂ ਇਨਕਾਰ ਕੀਤਾ ਸੀ।

ਪਿਛਲੀ ਖ਼ਬਰ ਭਾਰਤੀ ਪੁਰਸ਼ ਤੇ ਮਹਿਲਾ ਨਿਸ਼ਾਨੇਬਾਜ਼ ਟੀਮਾਂ ਨੇ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਓਮਾਨ ’ਚ ਜਹਾਜ਼ ’ਤੇ ਹੋਏ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ