ਚੰਡੀਗੜ੍ਹ, 24 ਸਤੰਬਰ- ਅੱਜ ਆਮ ਆਦਮੀ ਪਾਰਟੀ ਈ.ਡੀ. ਟੀਮਾਂ ਨੂੰ ਘੇਰੇਗੀ। ਆਮ ਆਦਮੀ ਪਾਰਟੀ ਨੇ ਮੋਹਾਲੀ ਵਿਚ ਗਮਾਡਾ ਦਫ਼ਤਰ 'ਤੇ ਈ.ਡੀ. ਦੀ ਛਾਪੇਮਾਰੀ 'ਤੇ ਸਵਾਲ ਉਠਾਏ ਹਨ। ਪਾਰਟੀ ਨੇ ਕਿਹਾ ਕਿ ਲੰਬੀ ਛਾਪੇਮਾਰੀ ਦੇ ਬਾਵਜੂਦ ਈ.ਡੀ. ਨੂੰ ਅਜੇ ਤੱਕ ਕੁਝ ਨਹੀਂ ਮਿਲਿਆ।
ਇਸ ਦੇ ਨਾਲ ਹੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਰਾਹੀਂ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਈ.ਡੀ. ਦੀ ਗਤੀਵਿਧੀ ਵੱਧ ਗਈ ਹੈ। ਈ.ਡੀ. ਦੀ ਕਾਰਵਾਈ ਦਾ ਸਮਾਂ ਅਤੇ ਤਰੀਕਾ ਸਿਰਫ਼ ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ।
ਚੋਣਾਂ ਤੋਂ ਪਹਿਲਾਂ ਈ.ਡੀ. ਦੇ ਲਗਾਤਾਰ ਛਾਪੇਮਾਰੀ ਮੋਦੀ ਦੀ ਨਿਰਾਸ਼ਾ ਦੀ ਨਿਸ਼ਾਨੀ ਹੈ।
ਪੰਜਾਬ ਭਾਜਪਾ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ।