ਜਲੰਧਰ, 23 ਸਤੰਬਰ (ਹੈਪੀ) - ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅਪਰਾਧਾਂ ਦੀ ਰੋਕਥਾਮ, ਜਨਤਕ ਸੁਰੱਖਿਆ, ਵਾਹਨਾਂ ਦੀ ਸਹੀ ਪਛਾਣ ਅਤੇ ਟ੍ਰੈਫ਼ਿਕ ਇਨਫੋਰਸਮੈਂਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਇਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ। ਸਤਿੰਦਰ ਸਿੰਘ, ਆਈ.ਪੀ.ਐਸ., ਕਮਿਸ਼ਨਰ ਆਫ ਪੁਲਿਸ, ਜਲੰਧਰ, ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.), 2023 ਦੀ ਧਾਰਾ 163 ਤਹਿਤ ਜਾਰੀ ਹੁਕਮ ਅਨੁਸਾਰ, ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਸਥਿਤ ਪੈਟਰੋਲ ਪੰਪਾਂ, ਡੀਜ਼ਲ ਡਿਸਪੈਂਸਿੰਗ ਸਟੇਸ਼ਨਾਂ ਅਤੇ ਸੀ.ਐਨ.ਜੀ. ਸਟੇਸ਼ਨਾਂ ਨੂੰ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
ਕਮਿਸ਼ਨਰੇਟ ਪੁਲਿਸ ਵਲੋਂ ਬਿਨਾਂ ਨੰਬਰ ਪਲੇਟ/ਗਲਤ ਜਾਂ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ’ਤੇ ਇੰਧਨ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ।
ਇਨ੍ਹਾਂ ਹੁਕਮਾਂ ਅਨੁਸਾਰ ਜਿਨ੍ਹਾਂ ਵਾਹਨਾਂ ਲਈ High Security Registration Plate (HSRP) ਲਾਜ਼ਮੀ ਹੈ ਪਰ ਉਹ ਸਹੀ HSRP ਤੋਂ ਬਿਨਾਂ ਚੱਲ ਰਹੇ ਹਨ, ਉਨ੍ਹਾਂ ਨੂੰ ਇੰਧਨ ਨਾ ਦਿੱਤਾ ਜਾਵੇ।
ਬਿਨਾਂ ਕਿਸੇ ਰਜਿਸਟ੍ਰੇਸ਼ਨ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਵੀ ਪੈਟਰੋਲ/ਡੀਜ਼ਲ/ਸੀ.ਐਨ.ਜੀ. ਨਾ ਦਿੱਤੀ ਜਾਵੇ।
ਟੁੱਟੀ, ਖਰਾਬ, ਮੁੜੀ ਹੋਈ, ਮਿਟੀ ਹੋਈ, ਟੈਂਪਰਡ, ਬਦਲੀ ਹੋਈ ਜਾਂ ਜਾਣਬੁੱਝ ਕੇ ਨੰਬਰ ਪਲੇਟ ਨਾਲ ਛੇੜਛਾੜ ਕੀਤੀ ਹੋਈ ਹੋਣ ਦੀ ਸੂਰਤ ਵਿਚ ਵੀ ਇੰਧਨ ਦੀ ਸਪਲਾਈ ਰੋਕੀ ਜਾਵੇਗੀ।
ਹਰ ਪੈਟਰੋਲ ਪੰਪ/ਸੀ.ਐਨ.ਜੀ. ਸਟੇਸ਼ਨ ’ਤੇ ਗਾਹਕਾਂ ਦੀ ਜਾਣਕਾਰੀ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਚ ਸਪੱਸ਼ਟ ਨੋਟਿਸ ਪ੍ਰਮੁੱਖ ਸਥਾਨ ’ਤੇ ਲਗਾਉਣਾ ਲਾਜ਼ਮੀ ਹੋਵੇਗਾ।
ਪੈਟਰੋਲ ਪੰਪਾਂ ’ਤੇ ਛਛਠੜ ਕੈਮਰੇ ਚਾਲੂ ਹਾਲਤ ਵਿੱਚ ਹੋਣ ਅਤੇ ਐਂਟਰੀ-ਐਗਜ਼ਿਟ, ਫਿਊਲਿੰਗ ਏਰੀਆ ਅਤੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਕਵਰ ਕਰਨ ਵਾਲੀ ਰਿਕਾਰਡਿੰਗ ਯਕੀਨੀ ਬਣਾਈ ਜਾਵੇ। ਸੀ.ਸੀ.ਟੀ.ਵੀ. ਫੁਟੇਜ ਨੂੰ ਘੱਟੋ-ਘੱਟ 2 ਮਹੀਨੇ ਸੁਰੱਖਿਅਤ ਰੱਖਣਾ ਹੋਵੇਗਾ।
ਜੇਕਰ ਕੋਈ ਵਾਹਨ ਬਿਨਾਂ ਨੰਬਰ ਪਲੇਟ, ਬਿਨਾਂ ਲੋੜੀਂਦੀHSRP ਜਾਂ ਖਰਾਬ/ਟੈਂਪਰਡ ਨੰਬਰ ਪਲੇਟ ਨਾਲ ਪੈਟਰੋਲ ਪੰਪ ’ਤੇ ਆਉਂਦਾ ਹੈ ਤਾਂ ਪੰਪ ਦੇ ਮਾਲਕ/ਮੈਨੇਜਰ ਵਲੋਂ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇਗਾ।
ਜਿੱਥੇ ਸੰਭਵ ਹੋਵੇ, ਅਜਿਹੇ ਵਾਹਨਾਂ ਦਾ ਮੇਕ/ਮਾਡਲ, ਰੰਗ, ਆਉਣ-ਜਾਣ ਦੀ ਦਿਸ਼ਾ ਅਤੇ ਹੋਰ ਪਛਾਣ ਸਬੰਧੀ ਵੇਰਵਾ ਦਰਜ ਕਰਕੇ ਸੰਬੰਧਤ ਛਛਠੜ ਫੁਟੇਜ ਸੁਰੱਖਿਅਤ ਰੱਖੀ ਜਾਵੇਗੀ।
ਕਿਹੜੇ ਵਾਹਨਾਂ ਨੂੰ ਛੋਟ ਹੋਵੇਗੀ?
ਹੁਕਮ ਅਨੁਸਾਰ ਐਂਬੂਲੈਂਸ, ਫਾਇਰ ਬ੍ਰਿਗੇਡ/ਐਮਰਜੈਂਸੀ ਸੇਵਾਵਾਂ ਵਾਲੇ ਵਾਹਨ, ਵੈਧ ਰਜਿਸਟ੍ਰੇਸ਼ਨ ਨੰਬਰ ਵਾਲੇ ਨਵੇਂ ਖ਼ਰੀਦੇ ਵਾਹਨ ਅਤੇ ਵੈਧ Temporary Registration ਵਾਲੇ ਵਾਹਨ, ਜਿਨ੍ਹਾਂ ਕੋਲ ਲੋੜੀਂਦਾ ਦਸਤਾਵੇਜ਼ੀ/ਇਲੈਕਟ੍ਰਾਨਿਕ ਸਬੂਤ ਹੋਵੇ, ਇਸ ਪਾਬੰਦੀ ਤੋਂ ਛੋਟ ਪ੍ਰਾਪਤ ਹੋਣਗੇ।
ਉਲੰਘਣਾ ’ਤੇ ਕਾਰਵਾਈ
ਨਿਰਧਾਰਤ ਰਜਿਸਟ੍ਰੇਸ਼ਨ ਪਲੇਟ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ/ਵਿਅਕਤੀਆਂ ਖ਼ਿਲਾਫ਼Motor Vehicles Act, 1988, ਧਾਰਾ 223 ਭਂਸ਼ ਅਤੇ ਲਾਗੂ ਨਿਯਮਾਂ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਹੁਕਮ ਦੀ ਅਣਪਾਲਣਾ ’ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਹੁਕਮ 21.09.2026 ਤੋਂ ਲਾਗੂ ਹੋ ਕੇ 20.11.2026 ਤੱਕ ਪ੍ਰਭਾਵੀ ਰਹੇਗਾ, ਜਦੋਂ ਤੱਕ ਇਸਨੂੰ ਪਹਿਲਾਂ ਸੋਧਿਆ, ਰੱਦ ਜਾਂ ਵਧਾਇਆ ਨਾ ਜਾਵੇ।
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਵਾਹਨ ਮਾਲਕਾਂ ਨੂੰ ਅਪੀਲ ਹੈ ਕਿ ਆਪਣੇ ਵਾਹਨਾਂ ’ਤੇ ਵੈਧ ਅਤੇ ਸਹੀ ਨੰਬਰ ਪਲੇਟ/HSRP ਲਗਵਾਉਣ ਅਤੇ ਟ੍ਰੈਫਿਕ ਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਕੇ ਪੁਲਿਸ ਦਾ ਸਹਿਯੋਗ ਕਰਨ।
ਤਾਜ਼ਾ ਖ਼ਬਰਾਂ
Free
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਬਿਨਾਂ ਨੰਬਰ ਪਲੇਟ/ਗਲਤ ਜਾਂ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ’ਤੇ ਇੰਧਨ ਨਾ ਦੇਣ ਦੇ ਹੁਕਮ
ਜਲੰਧਰ, 23 ਸਤੰਬਰ (ਹੈਪੀ) - ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅਪਰਾਧਾਂ ਦੀ ਰੋਕਥਾਮ, ਜਨਤਕ ਸੁਰੱਖਿਆ, ਵਾਹਨਾਂ ਦੀ ਸਹੀ ਪਛਾਣ ਅਤੇ ਟ੍ਰੈਫ਼ਿਕ ਇਨਫੋਰਸਮੈਂਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ...
ਅਜੀਤ ਡੈਸਕ
24-09-2026