ਨਾਗੋਆ, 24 ਸਤੰਬਰ (ਪੀ.ਟੀ.ਆਈ.)-ਸ਼ੁਰੂ ’ਚ ਭਾਰਤੀ ਟੀਮ ਵਿੱਚ ਸ਼ਾਮਲ ਨਾ ਹੋਣ ਦੇ ਬਾਵਜੂਦ, ਕਿਸਮਤ ਨੇ ਉਸਦਾ ਸਾਥ ਦਿੱਤਾ ਤੇ ਮਨੀਪੁਰ ਦੀ 25 ਸਾਲਾ ਵੁਸ਼ੂ ਖਿਡਾਰਨ ਨੇ ਵੀਰਵਾਰ ਨੂੰ ਮਹਿਲਾਵਾਂ ਦੇ 60 ਕਿਲੋਗ੍ਰਾਮ ਸੈਂਡਾ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਿਸ ਨਾਲ ਉਸਦਾ ਲਗਾਤਾਰ ਤੀਜਾ ਏਸ਼ੀਆਈ ਖੇਡਾਂ ਦਾ ਤਗਮਾ ਪੱਕਾ ਹੋ ਗਿਆ।
ਉਹ ਆਈਚੀ ਪ੍ਰੀਫੈਕਚਰਲ ਮਾਰਸ਼ਲ ਆਰਟਸ ਹਾਲ ’ਚ ਹੋਏ ਫਾਈਨਲ ਵਿਚ ਚੀਨ ਦੀ ਝਾਂਗ ਸ਼ਿਆਓਯੂ ਤੋਂ 0-2 ਨਾਲ ਹਾਰ ਗਈ।