ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਐਸ.ਸੀ. ਭਾਈਚਾਰੇ ਦੀਆਂ ਸਹੂਲਤਾਂ ਦੀ ਜੋ ਭਗਵੰਤ ਮਾਨ ਵਲੋਂ ਗੱਲ ਕੀਤੀ ਜਾ ਰਹੀ ਹੈ, ਅਸਲ ਵਿਚ ਉਹ ਕੇਂਦਰ ਸਰਕਾਰ ਵਲੋਂ ਕਈ ਸਾਲ ਪਹਿਲਾਂ ਉਲੀਕੀਆਂ ਗਈਆਂ ਯੋਜਨਾਵਾਂ ਦਾ ਹਿੱਸਾ ਹਨ। ਸਰਕਾਰ ਵਲੋਂ 750 ਕਰੋੜ ਐਸ.ਸੀ. ਭਾਈਚਾਰੇ ਲਈ ਅਲੱਗ ਰੱਖਣ ਦੀ ਗੱਲ ਕੀਤੀ ਗਈ ਹੈ, ਇਸ 'ਤੇ ਸੁਨੀਲ ਜਾਖੜ ਨੇ ਕਿਹਾ ਕਿ ਪਿੰਡਾਂ ਲਈ 20-20 ਲੱਖ ਰੁਪਏ ਦੇਣ ਦੀ ਯੋਜਨਾ ਕੇਂਦਰ ਸਰਕਾਰ ਦੀ ਹੈ।
ਨਸ਼ਿਆਂ ਦੇ ਮੁੱਦੇ ਤੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਦੱਬਣ ਨਹੀਂ ਦੇਣਗੇ ਸਗੋਂ ਜਨਤਾ ਵਿਚ ਪ੍ਰਮੁੱਖਤਾ ਨਾਲ ਉਠਾਉਣਗੇ ਅਤੇ ਸਰਕਾਰ ਦੀਆਂ ਕਾਰਗੁਜ਼ਾਰੀਆਂ 'ਤੇ ਵੀ ਚਾਨਣਾ ਪਾਉਂਦੇ ਰਹਿਣਗੇ। ਐਸ.ਆਈ.ਆਰ. ਦੇ ਮੁੱਦੇ 'ਤੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਵਿਚ 20 ਲੱਖ ਦੇ ਕਰੀਬ ਵੋਟ ਕੱਟੀ ਗਈ ਹੈ ਪ੍ਰੰਤੂ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਕਿਸੇ ਵਲੋਂ ਵੀ ਕੋਈ ਲਿਖਤੀ ਅਬਜੈਕਸ਼ਨ ਨਹੀਂ ਦਿੱਤੇ ਗਏ ਸਿਰਫ ਇਹ ਨੌਟੰਕੀ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਪਿੰਡਾਂ ਲਈ 20-20 ਲੱਖ ਰੁਪਏ ਦੇਣ ਦੀ ਯੋਜਨਾ ਕੇਂਦਰ ਸਰਕਾਰ ਦੀ ਹੈ - ਸੁਨੀਲ ਜਾਖੜ
ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲ...
ਅਜੀਤ ਡੈਸਕ
26-09-2026