ਚੰਡੀਗੜ੍ਹ, 12 ਨਵੰਬਰ - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟ.ਓ. ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਬਿਕਰਮਜੀਤ ਸਿੰਘ ਮਜੀਠੀਆ ਜੀ, ਪੀ.ਸੀ.ਐੱਸ. ਭਰਤੀ ਦੇ ਮਾਮਲੇ ਸੰਬੰਧੀ ਸਪੱਸ਼ਟੀਕਰਨ ਮੰਗਣ ਲਈ ਤੁਹਾਡਾ ਧੰਨਵਾਦ। ਮੈਂ ਇਸ ਬਾਰੇ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਾਂਗਾ।
ਸਭ ਤੋਂ ਪਹਿਲਾਂ, ਕਿਰਪਾ ਕਰਕੇ ਤੁਸੀਂ ਇਹ ਸਪੱਸ਼ਟ ਕਰੋ ਕਿ ਜੇਕਰ ਮੇਰੇ ਬੇਟੇ ਹਰਸ਼ਜੀਤ ਸਿੰਘ ਨੇ ਪੀ.ਸੀ.ਐੱਸ. ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੋਈ ਤਾਂ ਤੁਹਾਡਾ ਕੀ ਸਟੈਂਡ ਹੋਏਗਾ ?
ਅਤੇ ਜੇਕਰ ਪੀ.ਸੀ.ਐੱਸ. ਮੇਨਜ਼ ਦੀ ਸੂਚੀ ਵਿਚ ਉਸਦਾ ਨਾਮ ਨਹੀਂ ਹੈ, ਤਾਂ ਤੁਹਾਡਾ ਕੀ ਕਹਿਣਾ ਹੋਵੇਗਾ?
ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ।
ਇਸ ਦੌਰਾਨ, ਅਸੀਂ ਆਪਣੇ ਨੈਤਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨਾਲ ਜਨਤਕ ਜੀਵਨ ਵਿਚ ਮਿਲਦੇ ਰਹਾਂਗੇ।
ਵਾਹਿਗੁਰੂ ਮਿਹਰ ਕਰਨ।
ਤਾਜ਼ਾ ਖ਼ਬਰਾਂ
Free
ਪੀ.ਸੀ.ਐੱਸ. ਭਰਤੀ ਮਾਮਲੇ ਸੰਬੰਧੀ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਮੰਗੇ ਸਪੱਸ਼ਟੀਕਰਨ ਦਾ ਹਰਭਜਨ ਸਿੰਘ ਈ.ਟ.ਓ. ਵਲੋਂ ਜਵਾਬ
ਚੰਡੀਗੜ੍ਹ, 12 ਨਵੰਬਰ - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟ.ਓ. ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਬਿਕਰਮਜੀਤ ਸਿੰਘ ਮਜੀਠੀਆ ਜੀ, ਪੀ.ਸੀ.ਐੱਸ. ਭਰਤੀ ਦੇ ਮਾਮਲੇ ਸੰਬੰਧੀ ਸਪੱਸ਼ਟੀਕਰਨ...
ਅਜੀਤ ਡੈਸਕ
12-11-2026