27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਐੱਲ.ਪੀ.ਯੂ. ਪ੍ਰਦਰਸ਼ਨ - ਸਾਰੇ ਮਾਮਲੇ ਦੀ ਜਾਂਚ ਲਈ ਬਣਾਈ ਜਾਵੇਗੀ ਸਿੱਟ - ਡੀ.ਆਈ.ਜੀ. ਸਿੰਗਲਾ

ਫਗਵਾੜਾ (ਕਪੂਰਥਲਾ), 27 ਸਤੰਬਰ (ਅਸ਼ੋਕ ਕੁਮਾਰ ਵਾਲੀਆ) - ਐੱਲ.ਪੀ.ਯੂ. ਵਿਚ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਖ਼ਬਰ ਵਾਇਰਲ ਹੋਣ ਮਗਰੋਂ ਤਣਾਅ ਪੈਦਾ ਹੋ ਗਿਆ...

ਅਜੀਤ ਡੈਸਕ 27-09-2026

ਫਗਵਾੜਾ (ਕਪੂਰਥਲਾ), 27 ਸਤੰਬਰ (ਅਸ਼ੋਕ ਕੁਮਾਰ ਵਾਲੀਆ) - ਐੱਲ.ਪੀ.ਯੂ. ਵਿਚ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਖ਼ਬਰ ਵਾਇਰਲ ਹੋਣ ਮਗਰੋਂ ਤਣਾਅ ਪੈਦਾ ਹੋ ਗਿਆ ਤੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ । ਖ਼ਬਰ ਦੀਆਂ ਇਹ ਸਤਰਾਂ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਮੌਕੇ 'ਤੇ ਪਹੁੰਚੇ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਐਫ.ਆਈ.ਆਰ. ਦਰਜ ਹੋ ਰਹੀ ਹੈ ਅਤੇ ਵਿਦਿਆਰਥੀਆਂ ਦੇ ਆਗੂ ਨਾਲ ਗੱਲਬਾਤ ਹੋਈ ਹੈ। ਐਫ.ਆਈ.ਆਰ. ਉਨਾਂ ਨੂੰ ਸੌਂਪਣ ਤੋਂ ਬਾਅਦ ਧਰਨਾ ਉਹ ਸਮਾਪਤ ਕਰ ਦੇਣਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਜਾਵੇਗੀ ਤੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਹੋਰ ਵੀ ਮੰਗਾਂ ਹਨ ਜਿਵੇਂ ਕਿ ਲੜਕੀਆਂ ਦੇ ਹੋਸਟਲ ਵਿਚ ਸਿਰਫ ਔਰਤ ਸਟਾਫ਼ ਹੀ ਤਾਇਨਾਤ ਕੀਤਾ ਜਾਵੇ। ਇਸ ਮਾਮਲੇ ਸੰਬੰਧੀ ਵੀ ਸਾਰੀ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਬਰ ਜਨਾਹ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।  ਵਿਦਿਆਰਥੀਆਂ ਦੇ ਅਨੁਸਾਰ, ਤਿੰਨ ਦਿਨ ਪਹਿਲਾਂ ਇਕ ਕੁੜੀ ਨਾਲ ਜਬਰ ਜਨਾਹ ਹੋਇਆ ਸੀ ਅਤੇ ਉਹ ਘਰ ਚਲੀ ਗਈ ਸੀ। ਬਿਆਨ ਲੈ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿਛਲੀ ਖ਼ਬਰ ਗੋਲੀ ਨਾਲ ਮਾਰੇ ਅਕਾਲੀ ਆਗੂ ਦੇ ਘਰ ਪਹੁੰਚੇ ਬਿਕਰਮ ਮਜੀਠੀਆ Bikram Singh Majithia ਅਗਲੀ ਖ਼ਬਰ ਧਾਲੀਵਾਲ ਦੋਨਾਂ ਵਿਖੇ ਦੇਰ ਰਾਤ ਚੱਲੀਆਂ ਗੋਲੀਆਂ