ਫਗਵਾੜਾ (ਕਪੂਰਥਲਾ), 27 ਸਤੰਬਰ- ਰੋਸ ਪ੍ਰਦਰਸ਼ਨ ਦਾ ਅਸਰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਦੇਖਣ ਨੂੰ ਮਿਲਿਆ ਤੇ ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਹਿੱਸਿਆਂ ਨੂੰ ਰੋਕ ਦਿੱਤੇ ਜਾਣ ਕਾਰਨ ਦੋਵੇਂ ਪਾਸਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਐਤਵਾਰ ਸਵੇਰੇ ਹਾਈਵੇ ਰਾਹੀਂ ਜਲੰਧਰ, ਫਗਵਾੜਾ, ਲੁਧਿਆਣਾ, ਦਿੱਲੀ ਤੇ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਵਾਹਨ ਘੰਟਿਆਂ ਬੱਧੀ ਜਾਮ ’ਚ ਫਸੇ ਰਹੇ। ਐਤਵਾਰ ਦਾ ਦਿਨ ਹੋਣ ਕਾਰਨ ਕਈ ਵਿਆਹ ਸਮਾਗਮ ਵੀ ਸਨ ਪਰ ਧਰਨੇ ਕਾਰਨ ਨਿੱਜੀ ਕਾਰਾਂ, ਬੱਸਾਂ ਤੇ ਹੋਰ ਵਾਹਨਾਂ ਨੂੰ ਜਾਮ ’ਚ ਫਸਣਾ ਪਿਆ। ਇਸ ਪੂਰੇ ਘਟਨਾਕ੍ਰਮ ਕਾਰਨ ਜਲੰਧਰ ਤੇ ਫਗਵਾੜਾ ਦਰਮਿਆਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ, ਵਿਦਿਆਰਥੀਆਂ, ਕਰਮਚਾਰੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਨਾਲ ਲੱਗਦੇ ਪਿੰਡਾਂ ’ਚ ਵੀ ਜਾਮ ਦੀ ਸਥਿਤੀ ਬਣੀ ਰਹੀ ਤੇ ਲੋਕ ਅਨਜਾਣ ਰਸਤਿਆਂ ਦੀ ਧੂੜ ਫੱਕਣ ਲਈ ਮਜ਼ਬੂਰ ਹੋਏ ਪਰ ਪੁਲਿਸ ਸਥਿਤੀ ਨੂੰ ਕਾਬੂ ਹੇਠ ਲਿਆਉਣ ਅਤੇ ਆਵਾਜਾਈ ਬਹਾਲ ਕਰਨ ’ਚ ਸਫਲ ਨਹੀਂ ਹੋ ਸਕੀ।
ਤਾਜ਼ਾ ਖ਼ਬਰਾਂ
Free
20 ਘੰਟੇ ਜਾਮ ’ਚ ਫਸੇ ਵਾਹਨ-ਲੋਕ ਹੋਏ ਖੱਜਲ ਖੁਆਰ
ਫਗਵਾੜਾ (ਕਪੂਰਥਲਾ), 27 ਸਤੰਬਰ- ਰੋਸ ਪ੍ਰਦਰਸ਼ਨ ਦਾ ਅਸਰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਦੇਖਣ ਨੂੰ ਮਿਲਿਆ ਤੇ ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਹਿੱਸਿਆਂ ਨੂੰ ਰੋਕ ਦਿੱਤੇ ਜਾਣ ...
ਅਜੀਤ ਡੈਸਕ
28-09-2026