01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਖੁੱਲ੍ਹਾ ਪੱਤਰ

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਖੁੱਲ੍ਹ ਪੱਤਰ

ਅਜੀਤ ਡੈਸਕ 01-10-2026

ਅੰਮ੍ਰਿਤਸਰ,1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਕ ਖੁੱਲ੍ਹਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਦੇ ਨਾਂਅ ਲਿਖਿਆ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਇਕ ਪਾਸੜ ਹਨ ਤੇ ਬਿਨ੍ਹਾਂ ਸਪੱਸ਼ਟੀਕਰਨ ਲਏ ਹੀ ਕਿਸੇ ਇਕ ਧਿਰ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਪਿਛਲੇ ਦਿਨਾਂ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਸਰਾਂ ’ਚ ਜੋ ਘਟਨਾ ਸਾਹਮਣੇ ਆਈ ਹੈ ਉਸ ਦੇ ਬਾਬਤ ਵੀ ਜੇਕਰ ਸ਼੍ਰੋੇਮਣੀ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਹਨ ਤਾਂ ਉਹ ਉਨ੍ਹਾਂ ਦੀ ਚਿੰਤਾ ਸੀ, ਜਿਸ ਕਾਰਨ ਉਨ੍ਹਾਂ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਰੋਸ ਜ਼ਾਹਰ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ 2 ਦਸਬੰਰ 2024 ਨੂੰ ਹੁਕਮਨਾਮੇ ਹੋਏ ਸੀ, ਉਨ੍ਹਾਂ ਨੂੰ ਇਤਿਹਾਸ ਦੀ ਰੌਸ਼ਨੀ ਵਿਚ ਤੁਸੀਂ ਗਲਤ ਸਾਬਤ ਕਰੋ ਜਾਂ ਫਿਰ ਜੋ ਮੁੱਖ ਮੰਤਰੀ ਦੇ ਖਿਲਾਫ਼ ਹੁਕਮ ਜਾਰੀ ਕੀਤਾ ਗਿਆ ਉਸ ਨੂੰ ਸਹੀ ਸਾਬਿਤ ਕਰੋ। ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤੁਸੀਂ ਇਕ ਧਿਰ ਨੂੰ ਖੁਸ਼ ਕਰਨ ਲਈ ਜੋ ਫੈਸਲੇ ਕਰ ਰਹੇ ਹੋ, ਉਸ ਨੂੰ ਸਿੱਖ ਸੰਗਤ ਬਿਲਕੁੱਲ ਵੀ ਪ੍ਰਵਾਨ ਨਹੀਂ ਕਰੇਗੀ ਤੇ ਇਸ ਤੋਂ ਪਹਿਲਾਂ ਵੀ ਜੋ ਕੁਝ ਅਜਿਹੇ ਫ਼ੈਸਲੇ ਹੋਏ ਸਨ, ਉਹ ਸਿੱਖ ਸੰਗਤ ਨੇ ਵਾਪਸ ਕਰਵਾਏ ਸਨ।

ਪਿਛਲੀ ਖ਼ਬਰ ਰਾਜਾ ਵੜਿੰਗ ਨੇ ਐਕਸ ਖਾਤੇ 'ਤੇ ਖੁਦ ਹੀ ਕਰ ਦਿੱਤਾ ਖੁਲਾਸਾ ਅਗਲੀ ਖ਼ਬਰ ਪੰਜਾਬ ਹਾਈ ਕੋਰਟ ਨੇ ਰੈਗੂਲਰ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਸਕੱਤਰ ਨੂੰ ਜਾਰੀ ਕੀਤਾ ਨੋਟਿਸ