18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੁੜ ਬਦਲੇਗੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਵਰਦੀ

ਨਵੀਂ ਦਿੱਲੀ, 18 ਨਵੰਬਰ- ਭਾਰਤੀ ਫੌਜ ਨੇ 2023 ਵਿਚ ਸੀਨੀਅਰ ਅਧਿਕਾਰੀਆਂ ਦੀਆਂ ਵਰਦੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੇ ਹੁਕਮ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।

ਅਜੀਤ ਡੈਸਕ 18-11-2026

ਨਵੀਂ ਦਿੱਲੀ, 18 ਨਵੰਬਰ- ਭਾਰਤੀ ਫੌਜ ਨੇ 2023 ਵਿਚ ਸੀਨੀਅਰ ਅਧਿਕਾਰੀਆਂ ਦੀਆਂ ਵਰਦੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੇ ਹੁਕਮ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਹੁਕਮ 1 ਦਸੰਬਰ ਤੋਂ ਲਾਗੂ ਹੋਵੇਗਾ। 13 ਨਵੰਬਰ ਦੇ ਪੱਤਰ ਦੇ ਆਧਾਰ 'ਤੇ ਇਕ ਅੰਦਰੂਨੀ ਆਦੇਸ਼ ਦੇ ਅਨੁਸਾਰ, ਗੋਰਖਾ ਰਾਈਫਲਜ਼ ਦੇ ਜਨਰਲ ਆਪਣੀਆਂ ਵਿਲੱਖਣ ਟੋਪੀਆਂ ਦੁਬਾਰਾ ਪਹਿਨ ਸਕਣਗੇ। ਸੀਨੀਅਰ ਸਪੈਸ਼ਲ ਫੋਰਸਿਜ਼ ਅਧਿਕਾਰੀ ਮੈਰੂਨ ਬੇਰੇਟ ਪਹਿਨ ਸਕਣਗੇ ਅਤੇ ਬਖਤਰਬੰਦ ਰੈਜੀਮੈਂਟ ਅਧਿਕਾਰੀ ਕਾਲੇ ਬੇਰੇਟ ਪਹਿਨ ਸਕਣਗੇ।

ਸੀਨੀਅਰ ਅਧਿਕਾਰੀ ਆਪਣੀਆਂ ਅਧਿਕਾਰਤ ਵਰਦੀਆਂ ਦੇ ਨਾਲ ਆਪਣੇ ਰਵਾਇਤੀ ਰੈਜੀਮੈਂਟਲ ਜਾਂ ਕੋਰ ਚਿੰਨ੍ਹ ਵੀ ਪਹਿਨ ਸਕਣਗੇ। ਇਹ ਬਦਲਾਅ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ 'ਤੇ ਲਾਗੂ ਹੁੰਦਾ ਹੈ। 2023 ‌ਚ ਸੈਨਾ ਨੇ ਸੀਨੀਅਰ ਲੀਡਰਸ਼ਿਪ ਦੀ ਇਕੋ ਜਿਹੀ ਪਛਾਣ ਬਣਾਉਣ ਨੂੰ ਲੈ ਕੇ ਵਰਦੀ ਦੇ ਕਈ ਸਾਮਾਨ ਇਕੋ ਜਿਹੇ ਕਰ ਦਿੱਤੇ ਸਨ। ਉਸ ਨੀਤੀ ਵਿਚ ਅਧਿਕਾਰੀਆਂ ਦੀਆਂ ਮੂਲ ਰੈਜੀਮੈਂਟਾਂ ਅਤੇ ਸੇਵਾ ਦੀ ਪਛਾਣ ਕਰਨ ਵਾਲੇ ਚਿੰਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

ਅਗਲੀ ਖ਼ਬਰ ਮਨੀਲਾ ਦੌਰੇ ਤੋਂ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ