01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ਆਪ’ ਨੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ’ਤੇ ਕਰਵਾਇਆ ਮਾਣਹਾਨੀ ਦਾ ਕੇਸ ਦਾਇਰ

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)- ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ...

ਅਜੀਤ ਡੈਸਕ 01-10-2026

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)- ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਵੀਰਵਾਰ ਨੂੰ ਦਿੱਲੀ ਦੇ ਪੀ.ਡਬਲਯੂ.ਡੀ. ਮੰਤਰੀ ਪਰਵੇਸ਼ ਵਰਮਾ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਇਹ ਕਾਰਵਾਈ ਉਸ ਵਿਵਾਦ ਤੋਂ ਬਾਅਦ ਕੀਤੀ ਗਈ ਹੈ ਜੋ ਉਦੋਂ ਸ਼ੁਰੂ ਹੋਇਆ ਜਦੋਂ ਮੰਤਰੀ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਚ ਸੜਕ ਦੇ ਨਿਰੀਖਣ ਦੌਰਾਨ ਇਕ ਆਮ ਨਾਗਰਿਕ ਨੂੰ ਥੱਪੜ ਮਾਰ ਦਿੱਤਾ ਸੀ।

ਪਾਰਟੀ ਵਿਧਾਇਕ ਨੇ ਵਰਮਾ ਤੋਂ ਉਸ ਨੌਜਵਾਨ ਨੂੰ ਥੱਪੜ ਮਾਰਨ ਲਈ ਮੁਆਫੀ ਮੰਗਣ ਦੀ ਮੰਗ ਕੀਤੀ, ਜੋ ਉਸ ਸਮੇਂ ਉਨ੍ਹਾਂ ਦੀ ਵੀਡੀਓ ਆਪਣੇ ਫੋਨ ਦੇ ਕੈਮਰੇ ’ਤੇ ਰਿਕਾਰਡ ਕਰ ਰਿਹਾ ਸੀ। ਜਰਨੈਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਜਦੋਂ ਮੈਂ ਸੜਕ ਦੇ ਕੰਮ ਬਾਰੇ ਉਨ੍ਹਾਂ ਦੇ ਦਾਅਵਿਆਂ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਤਾਂ ਮੰਤਰੀ ਆਪਣਾ ਆਪਾ ਗੁਆ ਬੈਠੇ ਤੇ ਉਨ੍ਹਾਂ ਨੇ ਤਿਲਕ ਨਗਰ ’ਚ ਇਕ ਨੌਜਵਾਨ ਨੂੰ ਲੱਤ ਤੇ ਥੱਪੜ ਮਾਰਿਆ। ਮੈਂ ਮੰਤਰੀ ਵਰਮਾ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕੋਲ ਇਹ ਦੱਸਣ ਲਈ 7 ਦਿਨ ਹਨ ਕਿ ਉਨ੍ਹਾਂ ਨੇ ਨੌਜਵਾਨ ਨੂੰ ਥੱਪੜ ਕਿਉਂ ਮਾਰਿਆ ਅਤੇ ਉਹ ਮੁਆਫੀ ਮੰਗਣ।

ਪਿਛਲੀ ਖ਼ਬਰ ਸੀ.ਈ.ਸੀ. ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਚਾਹੀਦਾ-ਦਿਪਕੇ ਅਗਲੀ ਖ਼ਬਰ ਸਰਕਾਰ ਵਲੋਂ ਖੰਡ ਡੀਲਰਾਂ ਲਈ ਨਵੀਂ ਸੌਗਾਤ, ਸਟਾਕ ਦੀ ਸੀਮਾ ਘਟਾ ਕੇ 1,000 ਕੁਇੰਟਲ ਕੀਤੀ