02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਗੁਰਿੰਦਰ ਵੀਰ ਸਿੰਘ ਦਾ ਭੋਗਪੁਰ ਪਹੁੰਚਣ 'ਤੇ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ

ਭੋਗਪੁਰ (ਜਲੰਧਰ), 2 ਅਕਤੂਬਰ (ਕਮਲਜੀਤ ਸਿੰਘ ਡੱਲੀ)- ਮਿਕਸਡ 4*100 ਮੀਟਰ ਏਸ਼ੀਅਨ ਗੇਮਾਂ ਵਿਚ...

ਅਜੀਤ ਡੈਸਕ 02-10-2026

ਭੋਗਪੁਰ (ਜਲੰਧਰ), 2 ਅਕਤੂਬਰ (ਕਮਲਜੀਤ ਸਿੰਘ ਡੱਲੀ)- ਮਿਕਸਡ 4*100 ਮੀਟਰ ਏਸ਼ੀਅਨ ਗੇਮਾਂ ਵਿਚ ਭਾਰਤ ਵਲੋਂ ਕਾਂਸੀ ਦਾ ਤਗਮਾ ਜੇਤੂ ਅਤੇ 100 ਮੀਟਰ ਵਿਚ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਗੁਰਿੰਦਰ ਵੀਰ ਸਿੰਘ ਦਾ ਭੋਗਪੁਰ ਵਿਖੇ ਵੱਖ-ਵੱਖ ਥਾਵਾਂ 'ਤੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਖੁੱਲੀ ਜੀਪ ਵਿਚ ਭੋਗਪੁਰ ਪਹੁੰਚਣ 'ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਦੇ ਮੁਖ ਕੋਚ ਨਰਿੰਦਰ ਸਿੰਘ ਡੱਲੀ ਅਤੇ ਕੋਚ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਨਿੱਘਾ ਸਵਾਗਤ ਕਰਦਿਆਂ ਜਿੱਥੇ ਗੁਰਿੰਦਰ ਵੀਰ ਸਿੰਘ ਨੂੰ ਉਸਦੀ ਇਸ ਉਪਲਬਧੀ ਲਈ ਸਨਮਾਨਿਤ ਕੀਤਾ। ਨਾਲ ਹੀ ਉਸਦੇ ਪਹਿਲੇ ਕੋਚ ਸਰਵਣ ਸਿੰਘ ਅਤੇ ਸਰਬਜੀਤ ਸਿੰਘ ਹੈਪੀ ਨੂੰ ਵੀ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪਰਿਸ਼ਦ ਜਲੰਧਰ ਦੇ ਉੱਪ ਚੇਅਰਮੈਨ ਐਡਵੋਕੇਟ ਅਮਰੀਕ ਸਿੰਘ ਸੈਣੀ ਅਤੇ ਡਾ. ਅਮਨ ਸਿੰਘ ਜਪ ਹਸਪਤਾਲ ਵਾਲਿਆਂ ਨੇ ਗੁਰਿੰਦਰ ਵੀਰ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਕੋਚਾਂ ਦੀ ਮਿਹਨਤ ਸਦਕਾ ਹੀ ਗੁਰਵਿੰਦਰ ਵੀਰ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਲੜੋਆ ਨਜ਼ਦੀਕ ਇਕ ਰੈਸਟੋਰੈਂਟ 'ਤੇ ਭੋਗਪੁਰ ਵਾਸੀਆਂ ਨੇ ਗੁਰਿੰਦਰ ਵੀਰ ਸਿੰਘ ਦਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਡੱਲੀ, ਚੌਧਰੀ ਕਮਲਜੀਤ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਰਵਿੰਦਰ ਸਿੰਘ ਡੱਲਾ, ਚੰਦਨਦੀਪ ਸਿੰਘ ਸਨੌਰਾ, ਬਲਾਕ ਸੰਮਤੀ ਮੈਂਬਰ ਕੁਲਵੰਤ ਸਿੰਘ ਮੱਲ੍ਹੀ, ਪਵਨਦੀਪ ਸਿੰਘ ਨੰਬਰਦਾਰ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਮਾਨਕਰਾਈ, ਅਮਰਜੀਤ ਸਿੰਘ, ਬਲਦੀਪ ਸਿੰਘ ਮਾਨਕਰਾਈ ਤੇ ਹੋਰ ਹਾਜ਼ਰ ਸਨ। 

ਪਿਛਲੀ ਖ਼ਬਰ ਔੜ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਲਿਆ ਬਦਲਾ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਸੰਗਰੂਰ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ