03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਿਸ਼ਤੀ ਚਾਲਨ : ਨੇਤਰਾ ਨੇ ਡਿੰਘੀ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ

ਗਾਮਾਗੋਰੀ ਸਿਟੀ (ਜਪਾਨ), 2 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਨੇਤਰਾ ਕੁਮਾਨਨ ਨੇ ਏਸ਼ਿਆਈ ਖੇਡਾਂ ਦੇ ਕਿਸ਼ਤੀ ਚਾਲਨ ਮੁਕਾਬਲੇ ਦੇ ਮਹਿਲਾ ਡਿੰਘੀ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਹ ਮਹਾਂਦੀਪੀ ਪੱਧਰ ਦੇ ਇਸ ਵੱਡੇ ...

ਅਜੀਤ ਡੈਸਕ 03-10-2026

ਗਾਮਾਗੋਰੀ ਸਿਟੀ (ਜਪਾਨ), 2 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਨੇਤਰਾ ਕੁਮਾਨਨ ਨੇ ਏਸ਼ਿਆਈ ਖੇਡਾਂ ਦੇ ਕਿਸ਼ਤੀ ਚਾਲਨ ਮੁਕਾਬਲੇ ਦੇ ਮਹਿਲਾ ਡਿੰਘੀ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਹ ਮਹਾਂਦੀਪੀ ਪੱਧਰ ਦੇ ਇਸ ਵੱਡੇ ਮੁਕਾਬਲੇ ਵਿਚ ਉਸ ਦੀ ਚੌਥੀ ਵਾਰ ਦੀ ਸ਼ਮੂਲੀਅਤ ਸੀ ਅਤੇ ਉਸ ਨੇ ਪਹਿਲੀ ਵਾਰ ਜੇਤੂ ਸਥਾਨ (ਪੋਡੀਅਮ) ’ਤੇ ਜਗ੍ਹਾ ਬਣਾਈ।ਚੇਨਈ ਦੀ ਰਹਿਣ ਵਾਲੀ 29 ਸਾਲਾ ਨੇਤਰਾ, ਜੋ ਦੋ ਵਾਰ ਉਲੰਪਿਕ ਵਿਚ ਹਿੱਸਾ ਲੈ ਚੁੱਕੀ ਹੈ, ਨੇ ਕੁੱਲ 14 ਅੰਕ (ਫਾਈਨਲ ਵਿਚ 7 ਅਤੇ ਕੁਆਲੀਫਿਕੇਸ਼ਨ ਦੌੜਾਂ ਵਿਚੋਂ 7) ਹਾਸਲ ਕੀਤੇ। ਉਹ ਸੋਨ ਤਗਮਾ ਜੇਤੂ ਥਾਈਲੈਂਡ ਦੀ ਸੋਫੀਆ ਮੋਂਟਗੋਮਰੀ (5 ਅੰਕ) ਅਤੇ ਚਾਂਦੀ ਦਾ ਤਗਮਾ ਜੇਤੂ ਸਿੰਗਾਪੁਰ ਦੀ ਜਾਨੀਆ ਐਂਗ (13 ਅੰਕ) ਤੋਂ ਬਾਅਦ ਤੀਜੇ ਸਥਾਨ ‘ਤੇ ਰਹੀ।

ਪਿਛਲੀ ਖ਼ਬਰ ਤੀਰਅੰਦਾਜ਼ੀ : ਭਾਰਤੀ ਰਿਕਰਵ ਟੀਮ ਨੂੰ ਚਾਂਦੀ ਦਾ ਤਗਮਾ ਅਗਲੀ ਖ਼ਬਰ – ਮਿਸ਼ਰਤ ਰਿਕਰਵ ਟੀਮ ਮੁਕਾਬਲਾ – ਭਾਰਤ ਨੇ ਪਹਿਲੀ ਵਾਰ ਜਿੱਤਿਆ ਚਾਂਦੀ ਦਾ ਤਗਮਾ