ਮੋਹਾਲੀ, 4 ਅਕਤੂਬਰ (ਭੁਪਿੰਦਰ ਸਾਗਰ)- ਮੋਹਾਲੀ ਦੇ ਏਅਰਪੋਰਟ ਰੋਡ 'ਤੇ ਮਹਿੰਦਰਾ ਦੀ ਟੀ.ਯੂ.ਵੀ. ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਗਨੀਮਤ ਇਹ ਰਹੀ ਕਿ ਇਸ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਚਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਅਚਾਨਕ ਧੂੰਆ ਨਿਕਲਿਆ ਗੱਡੀ ਦੇ ਇੰਜਨ ਵਿਚੋਂ ਤਾਂ ਗੱਡੀ ਦੇ ਸਾਈਡ ਤੇ ਜਦੋਂ ਰੋਕੀ ਤੇ ਇਕੋ ਦਮ ਅੱਗ ਨੇ ਪੂਰੀ ਘੇਰ ਲਿਆ ਅਤੇ ਉਹ ਛਾਲ ਮਾਰ ਕੇ ਗੱਡੀ ਵਿਚੋਂ ਬਾਹਰ ਆ ਗਏ।