ਨਵੀਂ ਦਿੱਲੀ, 5 ਅਕਤੂਬਰ - ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ ਨੂੰ ਮੁਲਤਵੀ ਕਰ ਦਿੱਤਾ ਹੈ।
ਉਨ੍ਹਾਂ ਨੇ 'ਆਪ' ਆਗੂ ਸੌਰਭ ਭਾਰਦਵਾਜ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ।ਇਹ ਸ਼ਿਕਾਇਤ 'ਆਪ' ਆਗੂ ਸੌਰਭ ਭਾਰਦਵਾਜ ਵਲੋਂ ਸੋਸ਼ਲ ਮੀਡੀਆ 'ਤੇ ਕੀਤੀ ਗਈ ਉਸ ਕਥਿਤ ਪੋਸਟ ਨਾਲ ਸੰਬੰਧਿਤ ਹੈ, ਜਿਸ ਵਿਚ ਇਕ ਨਿੱਜੀ ਸਕੂਲ ਦਾ ਜ਼ਿਕਰ ਸੀ ਅਤੇ ਜਿਸ ਨਾਲ ਵਰਮਾ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ।ਹੁਣ ਇਸ ਮਾਮਲੇ ਵਿਚ ਹੁਕਮ ਸੁਣਾਉਣ ਲਈ 10 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਦਿੱਲੀ - ਅਦਾਲਤ ਵਲੋਂ ਮੰਤਰੀ ਪਰਵੇਸ਼ ਵਰਮਾ ਦੁਆਰਾ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ ਮੁਲਤਵੀ
ਨਵੀਂ ਦਿੱਲੀ, 5 ਅਕਤੂਬਰ - ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ...
ਅਜੀਤ ਡੈਸਕ
05-10-2026