06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭੀੜ ਨੂੰ ਕਾਬੂ ਕਰਨ ਲਈ ਪੁਲਿਸ ਅਤੇ ਆਰ.ਏ.ਐਫ. ਲਈ 'ਬਾਡੀ ਕੈਮਰੇ' ਪਹਿਨਣਾ ਲਾਜ਼ਮੀ ਹੋਵੇ - ਦਿੱਲੀ ਹਾਈ ਕੋਰਟ ਚ ਜਨਹਿਤ ਪਟੀਸ਼ਨ ਦਾਇਰ

ਨਵੀਂ ਦਿੱਲੀ, 6 ਅਕਤੂਬਰ -ਦਿੱਲੀ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਭੀੜ ਨੂੰ ਕਾਬੂ ਕਰਨ ਅਤੇ ਪ੍ਰਦਰਸ਼ਨਾਂ ਦੌਰਾਨ ਤਾਇਨਾਤ ਦਿੱਲੀ ਪੁਲਿਸ...

ਅਜੀਤ ਡੈਸਕ 06-10-2026

ਨਵੀਂ ਦਿੱਲੀ, 6 ਅਕਤੂਬਰ -ਦਿੱਲੀ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਭੀੜ ਨੂੰ ਕਾਬੂ ਕਰਨ ਅਤੇ ਪ੍ਰਦਰਸ਼ਨਾਂ ਦੌਰਾਨ ਤਾਇਨਾਤ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.)ਦੇ ਜਵਾਨਾਂ ਲਈ 'ਬਾਡੀ-ਵੌਰਨ ਕੈਮਰੇ' ਲਾਜ਼ਮੀ ਕਰਨ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ।
ਇਸ ਪਟੀਸ਼ਨ ਰਾਹੀਂ ਅਜਿਹੇ ਨਿਯਮ, ਜ਼ਾਬਤੇ ਜਾਂ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਤਿਆਰ ਕਰਨ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ, ਜਿਸ ਤਹਿਤ ਭੀੜ ਨੂੰ ਕਾਬੂ ਕਰਨ ਲਈ ਤਾਇਨਾਤ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਕਰਮਚਾਰੀਆਂ ਲਈ 'ਬਾਡੀ ਕੈਮਰੇ' ਪਹਿਨਣਾ ਲਾਜ਼ਮੀ ਹੋਵੇ। ਇਸ ਵਿਚ ਅਜਿਹੇ ਕੈਮਰਿਆਂ ਰਾਹੀਂ ਰਿਕਾਰਡ ਕੀਤੀ ਗਈ ਫੁਟੇਜ ਨੂੰ ਸੁਰੱਖਿਅਤ ਰੱਖਣ, ਉਸ ਦੀ ਅਖੰਡਤਾ ਬਣਾਈ ਰੱਖਣ, ਉਸ ਨੂੰ ਸੰਭਾਲ ਕੇ ਰੱਖਣ ਅਤੇ ਸਬੂਤ ਵਜੋਂ ਵਰਤਣ ਲਈ ਇਕ ਢਾਂਚਾ ਤਿਆਰ ਕਰਨ ਦੀ ਮੰਗ ਵੀ ਕੀਤੀ ਗਈ ਹੈ।

 

ਪਿਛਲੀ ਖ਼ਬਰ ਬੈਂਕ ਤੇ ਏ.ਟੀ.ਐਮ. ਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਅਗਲੀ ਖ਼ਬਰ ਪੁਲਿਸ ਇੱਥੋਂ ਮੀਡੀਆ ਕਰਮੀਆਂ ਨੂੰ ਹਟਾ ਰਹੀ ਹੈ - ਆਕਾਸ਼ਵਾਣੀ ਭਵਨ ਦੇ ਅਹਾਤੇ ਵਿਚ ਖੜ੍ਹੇ ਹੋ ਕੇ, ਬੋਲੇ ਰਾਹੁਲ ਗਾਂਧੀ