07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਾਲੇ ਸਾਗਰ ਚ ਹਮਲਿਆਂ ਦੀ ਨਿੰਦਾ ਕਰਦੇ ਹਾਂ - ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 7 ਅਕਤੂਬਰ - ਕਾਲੇ ਸਾਗਰ ਵਿਚ ਸੁਰੱਖਿਆ ਸੰਬੰਧੀ ਹਾਲੀਆ ਘਟਨਾਕ੍ਰਮ ਅਤੇ ਸਮੁੰਦਰੀ ਘਟਨਾਵਾਂ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ...

ਅਜੀਤ ਡੈਸਕ 07-10-2026

ਨਵੀਂ ਦਿੱਲੀ, 7 ਅਕਤੂਬਰ - ਕਾਲੇ ਸਾਗਰ ਵਿਚ ਸੁਰੱਖਿਆ ਸੰਬੰਧੀ ਹਾਲੀਆ ਘਟਨਾਕ੍ਰਮ ਅਤੇ ਸਮੁੰਦਰੀ ਘਟਨਾਵਾਂ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਪਿਛਲੇ ਇੱਕ-ਦੋ ਦਿਨਾਂ ਵਿਚ ਕਾਲੇ ਸਾਗਰ ਖੇਤਰ ਵਿਚ ਕਈ ਹਮਲੇ ਹੁੰਦੇ ਦੇਖੇ ਹਨ। ਅਸੀਂ ਅਜਿਹੇ ਹਮਲਿਆਂ ਦੀ ਨਿੰਦਾ ਕਰਦੇ ਹਾਂ ਜੋ ਵਪਾਰਕ ਜਹਾਜ਼ਰਾਨੀ ਲਈ ਖਤਰਾ ਪੈਦਾ ਕਰਦੇ ਹਨ ਅਤੇ ਸਾਡੇ ਸਮੁੰਦਰੀ ਭਾਈਚਾਰੇ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾਉਂਦੇ ਹਨ। ਸਭ ਤੋਂ ਪਹਿਲਾਂ, ਵਪਾਰਕ ਜਹਾਜ਼ 'ਐਮਵੀ ਰੋਯਾਦ ਮਾਮਾਦੋਵ' 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਇਹ ਕਾਲੇ ਸਾਗਰ ਵਿਚ ਚੱਲ ਰਿਹਾ ਸੀ। ਇਸ 'ਤੇ ਤਿੰਨ ਭਾਰਤੀ ਨਾਗਰਿਕ ਸਵਾਰ ਸਨ। ਉਹ ਸਾਰੇ ਸੁਰੱਖਿਅਤ ਹਨ, ਪਰ ਉਨ੍ਹਾਂ ਵਿਚੋਂ ਇਕ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ... ਦੂਜਾ ਜਹਾਜ਼ ਜਿਸ 'ਤੇ ਹਮਲਾ ਹੋਇਆ, ਉਹ 'ਅਲਫ਼ਾ ਵਤਨ' ਸੀ। ਇਹ ਟੋਗੋ  ਦੇ ਝੰਡੇ ਵਾਲਾ ਜਹਾਜ਼ ਹੈ। ਕੱਲ੍ਹ ਇਸ 'ਤੇ ਹਮਲਾ ਹੋਇਆ ਸੀ ਅਤੇ ਇਸ ਵੇਲੇ ਇਸ ਦੇ ਅਮਲੇ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਕ ਹੋਰ ਜਹਾਜ਼, ਪਲਾਓ ਦੇ ਝੰਡੇ ਵਾਲੇ 'ਐਮਵੀ ਏਬਲ' 'ਤੇ ਡਰੋਨ ਹਮਲਾ ਹੋਇਆ, ਪਰ ਖੁਸ਼ਕਿਸਮਤੀ ਨਾਲ ਅਮਲੇ ਦੇ ਸਾਰੇ 18 ਮੈਂਬਰਾਂ ਨੂੰ, ਜਿਨ੍ਹਾਂ ਵਿਚ ਸੱਤ ਭਾਰਤੀ ਨਾਗਰਿਕ ਸ਼ਾਮਿਲ ਹਨ, ਬਚਾ ਲਿਆ ਗਿਆ ਹੈ। ਇਕ ਭਾਰਤੀ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਡਾਕਟਰੀ ਸਹਾਇਤਾ ਅਤੇ ਦੇਖ-ਰੇਖ ਦਿੱਤੀ ਜਾ ਰਹੀ ਹੈ... ਚੌਥਾ ਜਹਾਜ਼, ਜਿਵੇਂ ਕਿ ਮੈਂ ਪਹਿਲਾਂ ਕਿਹਾ, ਹਮਲੇ ਦਾ ਸ਼ਿਕਾਰ ਹੋਇਆ। ਇਹ ਲਾਈਬੇਰੀਆ ਦੇ ਝੰਡੇ ਵਾਲਾ ਤੇਲ ਟੈਂਕਰ 'ਅਫਰਾਮੈਕਸ ਰੀਓ'  ਹੈ। ਅਮਲੇ ਦੇ ਸਾਰੇ ਮੈਂਬਰ ਭਾਰਤੀ ਨਾਗਰਿਕ ਹਨ—ਇਸ ਖ਼ਾਸ ਜਹਾਜ਼ 'ਤੇ ਸਵਾਰ ਅਮਲੇ ਦੇ ਸਾਰੇ 23 ਮੈਂਬਰ ਭਾਰਤੀ ਸਨ—ਅਤੇ ਉਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ..."
ਉਨ੍ਹਾਂ ਅੱਗੇ ਕਿਹਾ, "ਅਸੀਂ ਤਣਾਅ ਘਟਾਉਣ ਅਤੇ ਖੇਤਰ ਵਿਚ ਜਲਦੀ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦੇ ਹਾਂ..."।

ਪਿਛਲੀ ਖ਼ਬਰ ਸਰਕਾਰ ਦੇ ਮੁਖੀ ਵਜੋੰ 25 ਸਾਲ ਪੂਰੇ ਕਰਨ 'ਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਰਿਹਾਇਸ਼ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਮਹਿਲਾ ਕਾਂਗਰਸ ਵਲੋਂ ਪ੍ਰੈਸ ਕਾਨਫਰੰਸ