ਲਖਨਊ (ਯੂ.ਪੀ.), 9 ਅਕਤੂਬਰ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਲਖਨਊ ਦੇ ਕਾਂਸ਼ੀ ਰਾਮ ਸਮਾਰਕ ਵਿਖੇ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ ਉਨ੍ਹਾਂ ਦੀ 20ਵੀਂ ਬਰਸੀ (ਮਹਾਪਰੀਨਿਰਵਾਣ ਦਿਵਸ) 'ਤੇ ਸ਼ਰਧਾਂਜਲੀ ਭੇਟ ਕੀਤੀ।
ਇਹ ਪ੍ਰੋਗਰਾਮ ਲਖਨਊ ਦੇ ਕਾਂਸ਼ੀ ਰਾਮ ਯਾਦਗਾਰੀ ਸਥਾਨ (ਈਕੋ ਗਾਰਡਨ) ਵਿਖੇ ਆਯੋਜਿਤ ਕੀਤਾ ਗਿਆ ਸੀ। ਆਉਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਨੇ ਇਸ ਮੌਕੇ 'ਤੇ ਤਾਕਤ ਦਾ ਵੱਡਾ ਪ੍ਰਦਰਸ਼ਨ ਕੀਤਾ ਹੈ।ਇਸ ਪ੍ਰੋਗਰਾਮ ਵਿਚ ਸੂਬੇ ਭਰ ਤੋਂ ਇੱਕ ਲੱਖ ਤੋਂ ਵੱਧ ਵਰਕਰ ਅਤੇ ਸਮਰਥਕ ਇਕੱਠੇ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਵਿਸ਼ਵਨਾਥ ਪਾਲ ਅਤੇ ਹਾਲ ਹੀ ਵਿਚ ਰਾਸ਼ਟਰੀ ਕੋਆਰਡੀਨੇਟਰ ਵਜੋਂ ਦੁਬਾਰਾ ਨਿਯੁਕਤ ਕੀਤੇ ਗਏ ਆਕਾਸ਼ ਆਨੰਦ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਅਧਿਕਾਰੀ ਮੌਜੂਦ ਸਨ।
ਤਾਜ਼ਾ ਖ਼ਬਰਾਂ
Free
ਮਾਇਆਵਤੀ ਵਲੋਂ ਕਾਂਸ਼ੀ ਰਾਮ ਨੂੰ 20ਵੀਂ ਬਰਸੀ (ਪਰਿਨਿਰਵਾਣ ਦਿਵਸ) 'ਤੇ ਸ਼ਰਧਾ ਦੇ ਫੁੱਲ ਭੇਟ
ਲਖਨਊ (ਯੂ.ਪੀ.), 9 ਅਕਤੂਬਰ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਲਖਨਊ ਦੇ ਕਾਂਸ਼ੀ ਰਾਮ ਸਮਾਰਕ...
ਅਜੀਤ ਡੈਸਕ
09-10-2026