28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਈਸ਼ਾਨ ਨੂੰ ਪਛਾੜ ਕੇ ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਬਣੇ ਅਭਿਸ਼ੇਕ

ਨਵੀਂ ਦਿੱਲੀ, 28 ਅਕਤੂਬਰ (ਯੂ. ਐਨ. ਆਈ.)-ਅਭਿਸ਼ੇਕ ਸ਼ਰਮਾ ਨੇ ਆਈ.ਸੀ.ਸੀ. ਪੁਰਸ਼ ਟੀ- ਬੱਲੇਬਾਜ਼ੀ ਦਰਜਾਬੰਦੀ (ਰੈਂਕਿੰਗ) ਵਿਚ ਮੁੜ ਨੰਬਰ 1 ਸਥਾਨ ਪ੍ਰਾਪਤ ਕਰ ਲਿਆ ਹੈ, ਜਦੋਂਕਿ ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਟੈਸਟ ....

ਅਜੀਤ ਡੈਸਕ 29-10-2026

ਨਵੀਂ ਦਿੱਲੀ, 28 ਅਕਤੂਬਰ (ਯੂ. ਐਨ. ਆਈ.)-ਅਭਿਸ਼ੇਕ ਸ਼ਰਮਾ ਨੇ ਆਈ.ਸੀ.ਸੀ. ਪੁਰਸ਼ ਟੀ- ਬੱਲੇਬਾਜ਼ੀ ਦਰਜਾਬੰਦੀ (ਰੈਂਕਿੰਗ) ਵਿਚ ਮੁੜ ਨੰਬਰ 1 ਸਥਾਨ ਪ੍ਰਾਪਤ ਕਰ ਲਿਆ ਹੈ, ਜਦੋਂਕਿ ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਟੈਸਟ ਗੇਂਦਬਾਜ਼ੀ ਅਤੇ ਹਰਫ਼ਨਮੌਲਾ ਸੂਚੀਆਂ ਵਿਚ ਸਿਖਰ ‘ਤੇ ਪਹੁੰਚ ਗਏ ਹਨ।ਅਭਿਸ਼ੇਕ ਨੇ ਮੰਗਲਵਾਰ ਨੂੰ ਵੈਲਿੰਗਟਨ ਵਿਚ ਨਿਊਜ਼ੀਲੈਂਡ ਵਿਰੁੱਧ ਸਿਰਫ਼ 38 ਗੇਂਦਾਂ ‘ਤੇ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।

ਇਸ ਪ੍ਰਦਰਸ਼ਨ ਨਾਲ ਉਹ ਆਪਣੇ ਸਾਥੀ ਖਿਡਾਰੀ ਈਸ਼ਾਨ ਕਿਸ਼ਨ ਨੂੰ ਪਛਾੜ ਕੇ ਸਿਖਰ ‘ਤੇ ਪਹੁੰਚ ਗਏ, ਜਿਸ ਨੇ ਜੁਲਾਈ ਵਿਚ ਆਇਰਲੈਂਡ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਸਥਾਨ ਹਾਸਲ ਕੀਤਾ ਸੀ। ਅਭਿਸ਼ੇਕ ਇਸ ਤੋਂ ਪਹਿਲਾਂ ਜੁਲਾਈ 2025 ਵਿਚ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਪਛਾੜ ਕੇ ਪਹਿਲੀ ਵਾਰ ਵਿਸ਼ਵ ਦੇ ਨੰਬਰ 1 ਟੀ- ਬੱਲੇਬਾਜ਼ ਬਣੇ ਸਨ।

ਪਿਛਲੀ ਖ਼ਬਰ ਪ੍ਰਸਿੱਧ ਦੇ ਬਾਹਰ ਹੋਣ ਕਾਰਨ ਆਕਿਬ ਨਬੀ ਦੇ ਟੀਮ ’ਚ ਸ਼ਾਮਿਲ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਭਾਰਤ ਬਿਨਾਂ ਭੇਦਭਾਵ ਪ੍ਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਵਚਨਬੱਧ-ਮੁਨੀਸ਼ ਤਿਵਾੜੀ