ਨਵੀਂ ਦਿੱਲੀ, 31 ਅਕਤੂਬਰ- ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਅੱਜ (31 ਅਕਤੂਬਰ) ਨੂੰ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਣਗੇ। ਉਹ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਦੀ ਜਗ੍ਹਾ ਲੈਣਗੇ, ਜੋ 25 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ।
ਮੌਜੂਦਾ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੂੰ ਹੁਣ ਤੱਕ ਤਿੰਨ ਵਾਰ ਅਧਿਕਾਰਤ ਵਿਦਾਇਗੀ ਮਿਲ ਚੁੱਕੀ ਹੈ, ਜਿਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਆਯੋਜਿਤ ਇਕ ਸਮਾਰੋਹ ਵੀ ਸ਼ਾਮਿਲ ਹੈ। ਉਨ੍ਹਾਂ ਦੇ ਅਹੁਦੇ ਦੇ ਆਖਰੀ ਦਿਨ, ਸ਼ਨੀਵਾਰ ਨੂੰ, ਉਨ੍ਹਾਂ ਨੂੰ ਰਸਮੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ।
ਏਅਰ ਮਾਰਸ਼ਲ ਦੀਕਸ਼ਿਤ ਭਾਰਤੀ ਹਵਾਈ ਸੈਨਾ ਵਿਚ ਸਵਦੇਸ਼ੀ ਜਹਾਜ਼ਾਂ ਅਤੇ ਰੱਖਿਆ ਉਪਕਰਣਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਲਕੇ ਲੜਾਕੂ ਜਹਾਜ਼ (LCA) ਤੇਜਸ ਅਤੇ ਹੋਰ ਸਵਦੇਸ਼ੀ ਜਹਾਜ਼ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿਚ ਭੂਮਿਕਾ ਨਿਭਾਈ। ਉਨ੍ਹਾਂ ਤੋਂ ਰੱਖਿਆ ਖੇਤਰ ਵਿਚ ਸਰਕਾਰ ਦੀਆਂ ਸਵੈ-ਨਿਰਭਰਤਾ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।