ਨਵੀਂ ਦਿੱਲੀ, 31 ਅਕਤੂਬਰ - ਫਰਾਂਸ ਜਾਂ ਅਲਬਾਨੀਆ ਵਰਗੇ ਪ੍ਰਦਰਸ਼ਨਾਂ ਦੇ ਹਵਾਲੇ 'ਤੇ,ਕਾਂਗਰਸ ਨੇਤਾ ਅਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ, "ਸਾਨੂੰ ਅਜਿਹੀਆਂ ਉਦਾਹਰਣਾਂ ਦਿਖਾ ਕੇ ਡਰਾਓ ਨਾ। ਇੱਥੋਂ ਦੇ ਲੋਕ ਬਹੁਤ ਸ਼ਾਂਤਮਈ ਹਨ; ਉਹ ਰੱਬ ਤੋਂ ਡਰਨ ਵਾਲੇ ਹਨ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ। ਫਿਰ ਵੀ, ਸਾਡੇ ਕੋਲ ਵੀ ਵਿਰੋਧ ਪ੍ਰਗਟ ਕਰਨ ਦੇ ਆਪਣੇ ਤਰੀਕੇ ਹਨ... ਇੱਥੇ ਹਮੇਸ਼ਾ ਤੋਂ ਹੀ ਮੁਜ਼ਾਹਰੇ, ਲੰਬੇ ਮਾਰਚ, ਧਰਨੇ ਅਤੇ ਹੜਤਾਲਾਂ ਹੁੰਦੀਆਂ ਆਈਆਂ ਹਨ... ਲੋਕਤੰਤਰ ਵਿੱਚ, ਇਹ ਸਿਰਫ਼ ਆਪਣੇ ਵਿਚਾਰ ਪ੍ਰਗਟ ਕਰਨ ਦੇ ਢੰਗ ਹਨ... ਤੁਸੀਂ ਧਰਨਿਆਂ ਅਤੇ ਪ੍ਰਦਰਸ਼ਨਾਂ ਨੂੰ ਖਤਮ ਕਰ ਦਿੱਤਾ ਹੈ... ਇਹ ਲੋਕਤੰਤਰ ਲਈ ਮੰਦਭਾਗੀ ਗੱਲ ਹੈ।"
ਕੈਪਟਨ ਅਮਰਿੰਦਰ ਸਿੰਘ ਬਾਰੇ ਸਚਿਨ ਪਾਇਲਟ ਨੇ ਕਿਹਾ, "ਇਕ ਸੱਜਣ ਅਤੇ ਵਿਅਕਤੀ ਵਜੋਂ, ਹਰ ਕੋਈ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹੈ। ਹਾਲਾਂਕਿ, ਸਿਆਸੀ ਫ਼ੈਸਲੇ ਇਕ ਵੱਖਰੀ ਗੱਲ ਹਨ। ਕੈਪਟਨ ਸਾਹਿਬ ਨੇ ਕਿਹੜੇ ਕਾਰਨਾਂ ਕਰਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ, ਇਹ ਤਾਂ ਉਹੀ ਬਿਹਤਰ ਜਾਣਦੇ ਹਨ... ਜਿੱਥੋਂ ਤੱਕ ਮੇਰੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨਾਲ ਮੇਰਾ ਕੋਈ ਨਿੱਜੀ ਸੰਪਰਕ ਜਾਂ ਗੱਲਬਾਤ ਨਹੀਂ ਹੋਈ ਹੈ।"
ਵਿਰੋਧੀ ਧਿਰ ਵਲੋਂ ਅਸ਼ਲੀਲ ਜਾਂ ਅਣਉਚਿਤ ਭਾਸ਼ਾ ਦੀ ਵਰਤੋਂ 'ਤੇ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਕਿਹਾ, "...ਜਿੱਥੋਂ ਤੱਕ ਰਾਹੁਲ ਗਾਂਧੀ ਦੀ ਗੱਲ ਹੈ, ਉਨ੍ਹਾਂ ਬਾਰੇ ਲੋਕ ਭਾਵੇਂ ਕੁਝ ਵੀ ਕਹਿੰਦੇ ਰਹਿਣ, ਪਰ ਉਨ੍ਹਾਂ ਨੇ ਕਦੇ ਵੀ ਸੰਸਦੀ ਮਰਿਆਦਾ ਦੇ ਵਿਰੁੱਧ ਕੋਈ ਸ਼ਬਦ ਨਹੀਂ ਬੋਲਿਆ। ਉਨ੍ਹਾਂ ਨੇ ਕਦੇ ਵੀ ਸ਼ਿਸ਼ਟਾਚਾਰ ਦੀਆਂ ਹੱਦਾਂ ਨਹੀਂ ਪਾਰ ਕੀਤੀਆਂ... ਜੇ ਉਹ ਕੋਈ ਮੁੱਦਾ ਉਠਾਉਂਦੇ ਹਨ, ਤਾਂ ਇੰਨੇ ਘਬਰਾ ਕਿਉਂ ਜਾਂਦੇ ਹੋ? ਜਵਾਬ ਦਿਓ, ਦਲੀਲਾਂ ਪੇਸ਼ ਕਰੋ, ਅੰਕੜੇ ਰੱਖੋ, ਗੱਲਬਾਤ ਜਾਂ ਬਹਿਸ ਕਰੋ..."
ਪ੍ਰਧਾਨ ਮੰਤਰੀ ਮੋਦੀ ਬਾਰੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀਆਂ ਟਿੱਪਣੀਆਂ 'ਤੇ ਕਾਂਗਰਸੀ ਆਗੂ ਸਚਿਨ ਪਾਇਲਟ ਦਾ ਕਹਿਣਾ ਹੈ, "ਮਲਿਕਅਰਜੁਨ ਖੜਗੇ ਭਾਜਪਾ ਦੇ ਵਿਚਾਰਧਾਰਕ ਮੂਲ ਬਾਰੇ ਗੱਲ ਕਰ ਰਹੇ ਸਨ। ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਾਰਤ ਵਰਗੇ ਵਿਸ਼ਾਲ, ਧਰਮ-ਨਿਰਪੱਖ ਅਤੇ ਪ੍ਰਫੁੱਲਤ ਲੋਕਤੰਤਰ ਵਿਚ ਸਾਰਿਆਂ 'ਤੇ ਇਕੋ ਵਿਚਾਰਧਾਰਾ ਥੋਪਣ ਦਾ ਮਤਲਬ ਲੋਕਾਂ ਨੂੰ ਸੀਮਤ ਕਰਨਾ ਹੈ... ਸਾਡੀ ਬਹਿਸ ਕਰਨ ਜਾਂ ਗੱਲ ਰੱਖਣ ਦੇ ਤਰੀਕੇ ਵਿਚ ਇਕ ਮਰਿਆਦਾ ਹੋਣੀ ਚਾਹੀਦੀ ਹੈ... ਅਜਿਹੀ ਕੋਈ ਵੀ ਭਾਸ਼ਾ, ਜੋ ਸਵੀਕਾਰਯੋਗ ਨਹੀਂ ਹੈ, ਉਸ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ... ਇਸ ਦੇ ਨਾਲ ਹੀ, ਤਿੱਖੇ ਸਵਾਲ ਪੁੱਛਣ, ਆਲੋਚਨਾ ਕਰਨ ਅਤੇ ਭਾਰਤ ਸਰਕਾਰ ਦੇ ਹਰ ਕੰਮ ਨਾਲ ਸਹਿਮਤ ਨਾ ਹੋਣ ਦਾ ਅਧਿਕਾਰ ਸਾਡੇ ਹੱਕਾਂ ਵਿਚ ਸ਼ਾਮਿਲ ਹੈ..."
ਤਾਜ਼ਾ ਖ਼ਬਰਾਂ
Free
ਲੋਕਤੰਤਰ ਲਈ ਮੰਦਭਾਗੀ ਗੱਲ ਹੈ, ਧਰਨਿਆਂ ਅਤੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਨਾ - ਸਚਿਨ ਪਾਇਲਟ
ਨਵੀਂ ਦਿੱਲੀ, 31 ਅਕਤੂਬਰ - ਫਰਾਂਸ ਜਾਂ ਅਲਬਾਨੀਆ ਵਰਗੇ ਪ੍ਰਦਰਸ਼ਨਾਂ ਦੇ ਹਵਾਲੇ 'ਤੇ,ਕਾਂਗਰਸ ਨੇਤਾ ਅਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ...
ਅਜੀਤ ਡੈਸਕ
31-10-2026