ਚੰਡੀਗੜ੍ਹ, 10 ਨਵੰਬਰ- ਸਾਬਕਾ ਮੰਤਰੀ ਤੇ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਨੇ ਟਵੀਟ ਕਰ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪਾਈ ਇਕ ਪੋਸਟ ਵਿਚ ਲਿਖਿਆ ਕਿ ਦਾਸ ਨੇ ਪੱਟੀ ਹਲਕੇ ਦੇ ਭੈਣ-ਭਰਾਵਾਂ ਵਲੋਂ ਦਾਸ ਨੂੰ ਪਾਰਟੀ ਵਲੋਂ ਦੁਬਾਰਾ ਚੋਣਾਂ ਲੜਾਉਣ ਬਾਰੇ ਸੁਣਿਆ, ਪਰ ਦਾਸ ਨੇ ਚੋਣ ਨਹੀਂ ਲੜਨੀ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਅਤੇ ਦਾਸ ਦਾ ਤੁਹਾਡੀਆਂ ਭਾਵਨਾਵਾਂ ਅੱਗੇ, ਤੁਹਾਡੇ ਪੈਰਾਂ ਵਿਚ ਸਿਰ ਝੁਕਦਾ ਹੈ।
ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਸਾਰੀ ਜ਼ਿੰਦਗੀ ਰਿਣੀ ਰਹੇਗਾ, ਜਿਨ੍ਹਾਂ ਭੈਣ-ਭਰਾਵਾਂ ਨੇ ਦਾਸ ਦਾ ਹਰ ਸਮੇਂ ਸਾਥ ਦਿੱਤਾ, ਸਭ ਦਾ ਬਹੁਤ-ਬਹੁਤ ਧੰਨਵਾਦ।