ਨਵੀਂ ਦਿੱਲੀ, 10 ਨਵੰਬਰ- ਸੋਨੀਆ ਗਾਂਧੀ ਦੀ ਕਿਤਾਬ "Belonging: A Journey of Love" ਅੱਜ ਲਾਂਚ ਕੀਤੀ ਗਈ। ਇਸ ਨੂੰ ਬਿਨ੍ਹਾਂ ਕਿਸੇ ਲਾਂਚ ਸਮਾਗਮ ਦੇ ਸਿੱਧੇ ਬਾਜ਼ਾਰ ਵਿਚ ਰਿਲੀਜ਼ ਕੀਤਾ ਗਿਆ। ਸੋਨੀਆ ਗਾਂਧੀ ਨੇ ਇਸ ਨੂੰ ਇਕ ਨਿੱਜੀ ਕਿਤਾਬ ਦੱਸਿਆ ਅਤੇ ਕਿਹਾ ਕਿ ਇਹ ਕੋਈ ਰਾਜਨੀਤਕ ਕਿਤਾਬ ਨਹੀਂ ਹੈ।
24 ਅਕਤੂਬਰ ਨੂੰ ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜਦੋਂ ਮੇਰੀ ਕਿਤਾਬ ਰਿਲੀਜ਼ ਹੋਵੇਗੀ ਤਾਂ ਜ਼ਰੂਰ ਕੁਝ 'ਤਮਾਸ਼ਾ' ਹੋਵੇਗਾ। ਲੋਕ ਦਹਾਕਿਆਂ ਤੋਂ ਮੇਰੀ ਕਹਾਣੀ ਸੁਣਾ ਰਹੇ ਹਨ, ਹੁਣ ਮੇਰੀ ਵਾਰੀ ਹੈ ਕਿ ਮੈਂ ਆਪਣੀ ਕਹਾਣੀ ਸੁਣਾਵਾਂ।