ਮੋਗਾ, 10 ਨਵੰਬਰ - ਬਾਘਾ ਪੁਰਾਣਾ ਤੋਂ ਬਠਿੰਡਾ ਭਾਰਤ ਮਾਲਾ ਮੁੱਖ ਮਾਰਗ 'ਤੇ ਸਕਾਰਪੀਓ ਅਤੇ ਕਾਰ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਦੋਵਾਂ ਗੱਡੀਆਂ ਚ ਸਵਾਰ ਛੇ ਲੋਕਾਂ ਸਮੇਤ ਇਕ ਨਿੱਕਾ ਜਿਹਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਕਾਰ ਵਿਚ ਸਵਾਰ ਬਜ਼ੁਰਗ ਜੋੜਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਜਖਮੀਆਂ ਨੂੰ ਬਠਿੰਡਾ ਅਤੇ ਮੋਗਾ ਦੇ ਹਸਪਤਾਲਾਂ ਵਿਚ ਇਲਾਜ ਲਈ ਐਂਬੂਲੈਂਸ ਰਾਹੀਂ ਲਿਜਾਇਆ ਗਿਆ। ਇਸ ਹਾਦਸੇ ਦੇ ਨਜਦੀਕ ਦੋ ਕਾਰਾਂ ਦੀ ਹੋਰ ਟੱਕਰ ਹੋ ਗਈ ਜਿਸ ਵਿਚ ਦੋ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।
ਤਾਜ਼ਾ ਖ਼ਬਰਾਂ
Free
ਸਕਾਰਪੀਓ ਅਤੇ ਕਾਰ ਵਿਚਕਾਰ ਭਿਆਨਕ ਟੱਕਰ
ਮੋਗਾ, 10 ਨਵੰਬਰ - ਬਾਘਾ ਪੁਰਾਣਾ ਤੋਂ ਬਠਿੰਡਾ ਭਾਰਤ ਮਾਲਾ ਮੁੱਖ ਮਾਰਗ 'ਤੇ ਸਕਾਰਪੀਓ ਅਤੇ ਕਾਰ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ...
ਅਜੀਤ ਡੈਸਕ
10-11-2026