16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਦਾਲਤ ਦੀਆਂ ਪੌੜੀਆਂ ਚੜਦਿਆਂ ਐਡਵੋਕੇਟ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਜਗਰਾਉਂ (ਲੁਧਿਆਣਾ), 16 ਨਵੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਮਰਹੂਮ ਨਗਰ ਕੌਂਸਲ ਪ੍ਰਧਾਨ ਬਲਦੇਵ ਕ੍ਰਿਸ਼ਨ ਧੀਰ ਤੇਲੂ ਦੇ ਪੁੱਤਰ...

ਅਜੀਤ ਡੈਸਕ 16-11-2026

ਜਗਰਾਉਂ (ਲੁਧਿਆਣਾ), 16 ਨਵੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਮਰਹੂਮ ਨਗਰ ਕੌਂਸਲ ਪ੍ਰਧਾਨ ਬਲਦੇਵ ਕ੍ਰਿਸ਼ਨ ਧੀਰ ਤੇਲੂ ਦੇ ਪੁੱਤਰ ਅੰਕੁਸ਼ ਧੀਰ ਅਸ਼ਵਨੀ (ਐਡਵੋਕੇਟ ) ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਐਡਵੋਕੇਟ ਧੀਰ ਲੁਧਿਆਣਾ ਦੀ ਅਦਾਲਤ ਵਿਚ ਕਿਸੇ ਮਾਮਲੇ 'ਤੇ ਬਹਿਸ ਕਰਨ ਗਏ ਸਨ। ਜਦੋਂ ਉਹ ਅਦਾਲਤ ਦੀਆਂ ਪੌੜੀਆਂ ਚੜ੍ਹ ਰਹੇ ਸਨ ਤਾਂ ਅਚਾਨਕ ਦਿਲ ਦਾ ਦੌਰਾ ਪੈ ਗਿਆ।

ਇਸ ਦੌਰਾਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਜਗਰਾਉਂ ਸ਼ਹਿਰ ਅੰਦਰ ਸੋਗ ਪਸਰ ਗਿਆ। ਐਡਵੋਕੇਟ ਧੀਰ ਦੇ ਪਰਿਵਾਰਕ ਮੈਂਬਰ, ਵਕੀਲ ਭਾਈਚਾਰੇ, ਸਿਆਸੀ ਅਤੇ ਸਮਾਜਿਕ ਹਲਕਿਆਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ।

ਦੱਸਣਯੋਗ ਹੈ ਕਿ ਮਿ੍ਤਕ ਅੰਕੁਸ਼ ਧੀਰ ਅਸ਼ਵਨੀ ਦੇ ਪਿਤਾ ਬਲਦੇਵ ਕ੍ਰਿਸ਼ਨ ਧੀਰ ਤੇਲੂ ਜਗਰਾਉਂ ਦੀ ਸਥਾਨਕ ਸਿਆਸਤ ਵਿਚ ਜਾਣਿਆ-ਪਛਾਣਿਆ ਨਾਮ ਸਨ ਅਤੇ ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਪਿਤਾ ਦੀ ਜਨਤਕ ਜੀਵਨ ਵਿਚ ਰਹੀ ਪਛਾਣ ਕਾਰਨ ਪਰਿਵਾਰ ਦਾ ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਨੇੜਲਾ ਸਬੰਧ ਰਿਹਾ ਹੈ। ਅੰਕੁਸ਼ ਧੀਰ ਦੇ ਅਚਾਨਕ ਵਿਛੋੜੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਸ੍ਰੀ ਅਚਲੇਸ਼ਵਰ ਧਾਮ ਦੇ ਨੌਵੀਂ ਦਸਵੀਂ ਦੇ ਮੇਲੇ ਦੌਰਾਨ 18 ਨਵੰਬਰ ਨੂੰ ਬਟਾਲਾ ਤਹਿਸੀਲ ਵਿਚ ਹੋਏਗੀ ਲੋਕਲ ਛੁੱਟੀ ਅਗਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਲੇਬਸ ਦਾ ਹਿੱਸਾ ਬਣਾਵਾਂਗੇ- ਮੁੱਖ ਮੰਤਰੀ ਮਾਨ