ਬਟਾਲਾ, 16 ਨਵੰਬਰ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਸ੍ਰੀ ਅਚਲੇਸ਼ਵਰ ਧਾਮ ਵਿਖੇ ਮਨਾਏ ਜਾਂਦੇ ਨੌਵੀਂ ਦਸਵੀਂ ਦੇ ਪਵਿੱਤਰ ਜੋੜ ਮੇਲੇ ਮੌਕੇ ਸਬ ਡਿਵੀਜ਼ਨ ਬਟਾਲਾ ਵਿਚ 18 ਨਵੰਬਰ ਨੂੰ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਕ ਪੱਤਰ ਜਾਰੀ ਕਰਕੇ ਉਪ ਮੰਡਲ ਮਜਿਸਟਰੇਟ ਬਟਾਲਾ ਅਤੇ ਪ੍ਰਧਾਨ ਸ੍ਰੀ ਅਚਲੇਸ਼ਵਰ ਧਾਮ ਦੀ ਬੇਨਤੀ ਅਤੇ ਸੰਗਤਾਂ ਦੀ ਸ਼ਰਧਾ ਭਾਵਨਾ ਨੂੰ ਵੇਖਦਿਆਂ ਸ੍ਰੀ ਅਜਲੇਸ਼ਵਰ ਧਾਮ ਬਟਾਲਾ ਦੀ ਨੌਵੀਂ ਮੌਕੇ ਮਿਤੀ 18 ਨਵੰਬਰ ਨੂੰ ਸਬ ਡਿਵੀਜ਼ਨ ਬਟਾਲਾ ਵਿਚ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਦਿਨ ਬੋਰਡ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ।
ਤਾਜ਼ਾ ਖ਼ਬਰਾਂ
Free
ਸ੍ਰੀ ਅਚਲੇਸ਼ਵਰ ਧਾਮ ਦੇ ਨੌਵੀਂ ਦਸਵੀਂ ਦੇ ਮੇਲੇ ਦੌਰਾਨ 18 ਨਵੰਬਰ ਨੂੰ ਬਟਾਲਾ ਤਹਿਸੀਲ ਵਿਚ ਹੋਏਗੀ ਲੋਕਲ ਛੁੱਟੀ
ਬਟਾਲਾ, 16 ਨਵੰਬਰ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਸ੍ਰੀ ਅਚਲੇਸ਼ਵਰ ਧਾਮ ਵਿਖੇ ਮਨਾਏ ਜਾਂਦੇ ਨੌਵੀਂ ਦਸਵੀਂ ਦੇ ਪਵਿੱਤਰ ਜੋੜ...
ਅਜੀਤ ਡੈਸਕ
16-11-2026