20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ਬਰਡ ਫਲੂ’ ਤੋਂ ਬਚਾਉਣ ਲਈ ਦੇਸ਼ ਦੀ ਪਹਿਲੀ ਸਵਦੇਸ਼ੀ ਵੈਕਸੀਨ ਜਾਰੀ

ਭੋਪਾਲ, 20 ਨਵੰਬਰ (ਪੀ.ਟੀ.ਆਈ.)- ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਇੱਥੇ ਮੁਰਗੀਆਂ ਨੂੰ ‘ਬਰਡ ਫਲੂ’ (ਏਵੀਅਨ ਇਨਫਲੂਐਂਜ਼ਾ) ਤੋਂ ਬਚਾਉਣ ਲਈ ਦੇਸ਼ ਵਿਚ ਹੀ ਵਿਕਸਤ ਕੀਤੀ ਗਈ ਪਹਿਲੀ ਐਚ5 ਐਨ1ਵੈਕਸੀਨ..

ਅਜੀਤ ਡੈਸਕ 21-11-2026

ਭੋਪਾਲ, 20 ਨਵੰਬਰ (ਪੀ.ਟੀ.ਆਈ.)- ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਇੱਥੇ ਮੁਰਗੀਆਂ ਨੂੰ ‘ਬਰਡ ਫਲੂ’ (ਏਵੀਅਨ ਇਨਫਲੂਐਂਜ਼ਾ) ਤੋਂ ਬਚਾਉਣ ਲਈ ਦੇਸ਼ ਵਿਚ ਹੀ ਵਿਕਸਤ ਕੀਤੀ ਗਈ ਪਹਿਲੀ ਐਚ5 ਐਨ1ਵੈਕਸੀਨ (ਟੀਕਾ) ਜਾਰੀ ਕੀਤੀ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵੈਕਸੀਨ ਭੋਪਾਲ ਸਥਿਤ ‘ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ਿਜ਼’ ਵਲੋਂ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਭਾਰਤ ਵਿਚ ਵਿਕਸਤ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਵੈਕਸੀਨ ਹੈ, ਜੋ ‘ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ’ ਦੇ ‘ਕਲੇਡ 2.3.2.1ਏ’ ਵਾਲੇ ਐਚ5 ਐਨ1 ਵਾਇਰਸ ਵਿਰੁੱਧ ਕੰਮ ਕਰਦੀ ਹੈ।

ਭੋਪਾਲ ਦੇ ਆਨੰਦ ਨਗਰ ਸਥਿਤ ‘ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ-ਨੈਸ਼ਨਲ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ ਇੰਸਟੀਚਿਊਟ’ ਵਿਚ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਚੌਹਾਨ ਨੇ ਕਿਹਾ ਕਿ ਇਹ ਸਵਦੇਸ਼ੀ ਵੈਕਸੀਨ ‘ਬਰਡ ਫਲੂ’ ਦੀ ਰੋਕਥਾਮ ਅਤੇ ਪਸ਼ੂ ਸਿਹਤ ਸੁਰੱਖਿਆ ਦੇ ਖੇਤਰ ਵਿਚ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਕੇਂਦਰ ਨੂੰ ਖੂਨ ਦੇ ਰਿਸ਼ਤੇ ’ਚ ਵਿਆਹਾਂ ਬਾਰੇ ਕਾਨੂੰਨ ਲਿਆਉਣ ’ਤੇ ਜਵਾਬ ਮੰਗਿਆ ਅਗਲੀ ਖ਼ਬਰ ਕੇਂਦਰ ਵਲੋਂ 8 ਸ਼੍ਰੇਣੀਆਂ ਲਈ ਅਪਾਹਜਤਾ ਦੇ ਮੁਲਾਂਕਣ ਦੇ ਸੋਧੇ ਹੋਏ ਨਿਯਮ ਜਾਰੀ