22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਵਾਸਤੇ ਸੁਝਾਅ ਵਾਸਤੇ ਨੰਬਰ ਜਾਰੀ

ਚੰਡੀਗੜ੍ਹ, 22 ਨਵੰਬਰ - ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਨੂੰ ਲੈ ਕੇ ਸੰਕਲਪ ਪੱਤਰ ਲਈ ਮੁਹਿੰਮ ਸ਼ੁਰੂ ਕੀਤੀ ਹੈ। ਚੰਡੀਗੜ੍ਹ ਵਿਖੇ ਪੰਜਾਬ ਭਾਜਪਾ...

ਅਜੀਤ ਡੈਸਕ 22-11-2026

ਚੰਡੀਗੜ੍ਹ, 22 ਨਵੰਬਰ - ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਨੂੰ ਲੈ ਕੇ ਸੰਕਲਪ ਪੱਤਰ ਲਈ ਮੁਹਿੰਮ ਸ਼ੁਰੂ ਕੀਤੀ ਹੈ। ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦਫਤਰ ਚ ਪੱਤਰਕਾਰ ਵਾਰਤਾ ਦੌਰਾਨ  ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਜ ਸਭਾ ਦੇ ਮੈਂਬਰ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ, ਚੇਅਰਮੈਨ ਮੈਨੀਫੈਸਟੋ ਕਮੇਟੀ ਅਵਿਨਾਸ਼ ਰਾਏ ਖੰਨਾ, ਕੌਮੀ ਮੀਤ ਪ੍ਰਧਾਨ ਮਨਪ੍ਰੀਤ ਬਾਦਲ, ਐਚ.ਐਸ. ਫੂਲਕਾ, ਸੰਸਦ ਮੈਂਬਰ ਸਤਨਾਮ ਸੰਧੂ, ਸੰਸਦ ਮੈਂਬਰ ਰਾਜਿੰਦਰ ਗੁਪਤਾ, ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਮੈਨੀਫੈਸਟੋ ਕਮੇਟੀ ਦੇ ਸੀਨੀਅਰ ਮੈਂਬਰ ਪਰਮ ਪਾਲ ਕੌਰ ਨੇ 79719-43333 ਨੰਬਰ  ਜਾਰੀ ਕਰ ਕੇ ਲੋਕਾਂ ਤੋਂ ਮੈਨੀਫੈਸਟi ਲਈ ਸੁਝਾਅ ਮੰਗੇ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੈਨੀਫੈਸਟੋ ਲਈ ਸੁਝਾਅ ਵਾਸਤੇ ਸ਼ਹਿਰ ਸ਼ਹਿਰ, ਪਿੰਡ ਪਿੰਡ ਵੈਨ ਭੇਜੀ ਜਾਵੇਗੀ। ਵੈਨ ਵਿਚ ਸੁਝਾਅ ਪੇਟੀ ਰੱਖੀ ਜਾਵੇਗੀ। ਹਰ ਵਰਗ ਦੇ ਸੁਝਾਅ ਲਏ ਜਾਣਗੇ। ਇਹ ਮੈਨੀਫੈਸਟੋ ਲੋਕਾਂ ਦਾ ਹੋਵੇਗਾ। ਹਰ ਵਰਗ ਦੇ ਲੋਕਾਂ ਦੀ ਆਵਾਜ਼ ਮੈਨੀਫੈਸਟੋ ਵਿਚ ਸ਼ਾਮਿਲ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਅਗਲੇ ਮਹੀਨੇ ਤੱਕ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ। ਗੱਠਜੋੜ ਸੰਬੰਧੀ ਪੁੱਛੇ ਗਏ ਸਵਾਲ ''ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 117 ਸੀਟਾਂ ''ਤੇ ਚੋਣ ਲੜਨ ਜਾ ਰਹੇ ਹਾਂ। ਫ਼ੈਸਲਾ ਹਾਈਕਮਾਨ ਨੇ ਲੈਣਾ ਹੈ।

ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਅੰਦਰ 23 ਨਵੰਬਰ ਨੂੰ ਵਿੱਦਿਅਕ ਸੰਸਥਾਵਾਂ ਚ ਛੁੱਟੀ ਹੋਵੇਗੀ-ਸ਼ਿਖਾ ਭਗਤ ਅਗਲੀ ਖ਼ਬਰ ਭਾਰਤ ਵਲੋਂ ਨਿਪਾਲ ਦੇ ਬਾਗਡੋਗਰਾ ਐਂਟਰੀ ਪੁਆਇੰਟ ਨੂੰ ਫ਼ੌਜੀ ਜਹਾਜ਼ਾਂ ਲਈ ਵਰਤਣ ਸੰਬੰਧੀ ਕੋਈ ਪ੍ਰਸਤਾਵ ਨਹੀਂ - ਸੂਤਰ