ਹਾਪੁੜ (ਯੂ.ਪੀ.), 26 ਨਵੰਬਰ - ਸੰਵਿਧਾਨ ਦਿਵਸ 'ਤੇ ਪੀਰਨਗਰ ਸੁਧਨਾ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਡਾ. ਬੀ.ਆਰ. ਅੰਬੇਡਕਰ ਨੂੰ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ, ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਨਵੀਂ ਮੂਰਤੀ ਲਗਾਉਣ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ।
ਸੂਚਨਾ ਮਿਲਣ 'ਤੇ, ਐਸ.ਡੀ.ਐਮ. ਪ੍ਰੇਮ ਪਾਲ ਸਿੰਘ, ਏ.ਐਸ.ਪੀ. ਮਹੇਸ਼ ਕੁਮਾਰ, ਸੀ.ਓ. ਦੀਪਕ ਚਤੁਰਵੇਦੀ ਅਤੇ ਪੁਲਿਸ ਸਟੇਸ਼ਨ ਇੰਚਾਰਜ ਪਾਰਸ ਮਲਿਕ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਨੇ ਸਥਿਤੀ ਸਮਝਾ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ।
ਐਸ.ਡੀ.ਐਮ. ਪ੍ਰੇਮ ਪਾਲ ਸਿੰਘ ਦਾ ਕਹਿਣਾ ਹੈ, "ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਇਹ ਮਾਮਲਾ ਅਗਲੇਰੀ ਜਾਂਚ ਦਾ ਵਿਸ਼ਾ ਹੈ; ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਕੇ 'ਤੇ ਸਥਿਤੀ ਸ਼ਾਂਤ ਹੈ। ਸਾਰੀਆਂ ਧਿਰਾਂ ਦੀ ਸਹਿਮਤੀ ਨਾਲ, ਇੱਥੇ ਇਕ ਹੋਰ ਮੂਰਤੀ ਸਥਾਪਿਤ ਕੀਤੀ ਜਾ ਰਹੀ ਹੈ।"
ਏ.ਐਸ.ਪੀ. ਮਹੇਸ਼ ਕੁਮਾਰ ਨੇ ਕਿਹਾ, "ਅੱਜ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਪੀਰਨਗਰ ਸੁਧਨਾ ਪਿੰਡ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ; ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਪ੍ਰਸ਼ਾਸਨ ਅਤੇ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ ਹਨ। ਇਕ ਭਾਈਚਾਰਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨੁਕਸਾਨੀ ਗਈ ਮੂਰਤੀ ਦੀ ਥਾਂ 'ਤੇ ਲਗਾਉਣ ਲਈ ਇਕ ਨਵੀਂ ਮੂਰਤੀ ਉਪਲਬਧ ਸੀ। ਨਵੀਂ ਮੂਰਤੀ ਸਥਾਪਿਤ ਕਰ ਦਿੱਤੀ ਗਈ ਹੈ। ਇਹ ਸਥਾਪਨਾ ਭਾਈਚਾਰਕ ਕਮੇਟੀ ਦੇ ਫ਼ੈਸਲੇ ਅਨੁਸਾਰ ਕੀਤੀ ਗਈ ਹੈ। ਫਿਲਹਾਲ ਮੌਕੇ 'ਤੇ ਜਾਂਚ ਚੱਲ ਰਹੀ ਹੈ।"