28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਖੇਤਾਂ ਚੋਂ ਮਿਲਿਆ ਡਰੋਨ

ਕੋਟਲੀ ਸੂਰਤ ਮੱਲੀ (ਬਟਾਲਾ) 28 ਨਵੰਬਰ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪਿੰਡ ਅਰਲੀਭੰਨ ਤੇ ਮਲਕਪੁਰ ...

ਅਜੀਤ ਡੈਸਕ 28-11-2026

ਕੋਟਲੀ ਸੂਰਤ ਮੱਲੀ (ਬਟਾਲਾ) 28 ਨਵੰਬਰ  (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪਿੰਡ  ਅਰਲੀਭੰਨ ਤੇ ਮਲਕਪੁਰ ਦੇ ਡੇਰਿਆਂ ਨੇੜਿਓਂ ਪਾਕਿਸਤਾਨੀ ਡਰੋਨ ਮਿਲਣ ਦੀ ਸੂਚਨਾ ਹੈ। ਡਰੋਨ ਮਿਲਣ ਤੋਂ ਬਾਅਦ ਪੁਲਿਸ ਤੇ ਬੀ.ਐਸ.ਐਫ. ਵਲੋਂ ਨੇੜੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।  ਇਸ ਸੰਬੰਧੀ ਕਿਸਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਆਪਣੇ ਖੇਤਾਂ ਵਿਚ ਗਿਆ ਤਾਂ ਉੱਥੇ ਉਸ ਨੂੰ ਡਰੋਨ ਦਿਖਾਈ ਦਿੱਤਾ ਤਾਂ ਉਸਨੇ ਤੁਰੰਤ ਇਸ ਦੀ  ਸੂਚਨਾ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਡਰੋਨ ਨੂੰ ਆਪਣੇ ਕਬਜ਼ੇ ਚ ਲੈ ਕੇ ਇਲਾਕੇ ਅੰਦਰ ਤਲਾਸੀ ਮੁਹਿੰਮ ਆਰੰਭ ਦਿੱਤੀ ਹੈ।

ਅਗਲੀ ਖ਼ਬਰ ਈ.ਟੀ.ਟੀ. ਅਧਿਆਪਕਾਂ ਵਲੋਂ ਪ੍ਰਦਰਸ਼ਨ