29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ੍ਰੀਲੰਕਾ ਏ ਨੇ 8 ਸਾਲ ਬਾਅਦ ਜਿੱਤਿਆ ਖ਼ਿਤਾਬ, ਫਾਈਨਲ ’ਚ ਪਾਕਿਸਤਾਨ ਏ ਨੂੰ ਇਕ ਵਿਕਟ ਨਾਲ ਹਰਾਇਆ

ਦੋਹਾ- ਸ੍ਰੀਲੰਕਾ ਏ ਦੀ ਟੀਮ ਨੇ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਏ ਨੂੰ ਇਕ ਵਿਕਟ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਸ੍ਰੀਲੰਕਾ ਨੇ 8 ਸਾਲ ਬਾਅਦ ਖ਼ਿਤਾਬ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ....

ਅਜੀਤ ਡੈਸਕ 29-11-2026
ਲਾਹਿਰੂ ਅਤੇ ਗਰੁਕਾ ਨੇ ਦਿਖਾਇਆ ਦਮ, ਦੋਹਾ ’ਚ ਰੋਮਾਂਚਕ ਮੁਕਾਬਲੇ ’ਚ ਸ੍ਰੀਲੰਕਾ ਬਣਿਆ ਚੈਂਪੀਅਨ

ਦੋਹਾ- ਸ੍ਰੀਲੰਕਾ ਏ ਦੀ ਟੀਮ ਨੇ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਏ ਨੂੰ ਇਕ ਵਿਕਟ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਸ੍ਰੀਲੰਕਾ ਨੇ 8 ਸਾਲ ਬਾਅਦ ਖ਼ਿਤਾਬ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ।

ਫਾਈਨਲ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਏ ਦੀ ਟੀਮ ਨੇ ਸ਼ਾਹਜ਼ੇਬ ਖਾਨ ਦੇ ਅਰਧ ਸੈਂਕੜੇ ਦੀ ਬਦੌਲਤ ਨਿਰਧਾਰਤ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 216 ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਏ ਦੀ ਟੀਮ ਨੇ ਲਾਹਿਰੂ ਅਤੇ ਗਰੁਕਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 41.3 ਓਵਰਾਂ ਵਿਚ 9 ਵਿਕਟਾਂ ਗੁਆ ਕੇ 220 ਦੌੜਾਂ ਬਣਾਈਆਂ ਅਤੇ ਇਕ ਵਿਕਟ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਸ੍ਰੀਲੰਕਾ ਏ ਨੇ ਟੂਰਨਾਮੈਂਟ ਦੀ ਟਰਾਫੀ ਆਪਣੇ ਨਾਂ ਕਰ ਲਈ।

 
ਅਗਲੀ ਖ਼ਬਰ WWE ਸਟਾਰ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ’ਚ ਦਿਹਾਂਤ