24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੋਲਕਾਤਾ - ਅੰਤਰਰਾਸ਼ਟਰੀ ਕਾਰ ਸ਼ੋਅਰੂਮ ਚ ਅੱਗ ਲੱਗਣ ਕਾਰਨ 30 ਵਾਹਨ ਸੜ ਕੇ ਸੁਆਹ

ਕੋਲਕਾਤਾ (ਪੱਛਮੀ ਬੰਗਾਲ), 24 ਅਗਸਤ - ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਕ ਅੰਤਰਰਾਸ਼ਟਰੀ ਕਾਰ ਸ਼ੋਅਰੂਮ ਵਿਚ ਰਾਤ ਭਰ ਅੱਗ ਲੱਗ ਗਈ, ਜਿਸ ਕਾਰਨ ਲਗਭਗ 30 ਵਾਹਨ ਸੜ ਕੇ ਸੁਆ ਹੋ ਗਏ। ਫਾਇਰ ਬ੍ਰਿਗੇਡ ਨੂੰ

ਅਜੀਤ ਡੈਸਕ 24-08-2026

ਕੋਲਕਾਤਾ (ਪੱਛਮੀ ਬੰਗਾਲ), 24 ਅਗਸਤ - ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਕ ਅੰਤਰਰਾਸ਼ਟਰੀ ਕਾਰ ਸ਼ੋਅਰੂਮ ਵਿਚ ਰਾਤ ਭਰ ਅੱਗ ਲੱਗ ਗਈ, ਜਿਸ ਕਾਰਨ ਲਗਭਗ 30 ਵਾਹਨ ਸੜ ਕੇ ਸੁਆਹ ਗਏ। ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਲਗਭਗ ਦੋ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਫਾਇਰ ਡਿਪਾਰਟਮੈਂਟ ਦੇ ਇੰਚਾਰਜ ਸੁਭਾਸ਼ੀਸ ਨਾਗ ਨੇ ਕਿਹਾ, "ਸਾਨੂੰ ਸਵੇਰੇ 4:45 ਵਜੇ ਦੇ ਕਰੀਬ ਸੂਚਨਾ ਮਿਲੀ... ਅਸੀਂ ਅੱਗ ਬੁਝਾਉਣ ਦੇ ਕੰਮ ਨੂੰ ਅੰਜਾਮ ਦੇਣ ਲਈ ਫਾਇਰ ਟੈਂਡਰ ਮੰਗਵਾਏ। ਅੱਠ ਫਾਇਰ ਟੈਂਡਰ ਪਹੁੰਚੇ, ਅਤੇ ਆਖਰਕਾਰ ਅੱਗ ਬੁਝਾ ਦਿੱਤੀ ਗਈ। ਵਾਹਨਾਂਦੀ ਗੱਲ ਕਰੀਏ ਤਾਂ 21 ਵਾਹਨ ਅੰਦਰ ਸਨ ਅਤੇ ਦੋ ਬਾਹਰ..."।
ਸ਼ੋਅਰੂਮ ਦੇ ਕੋਲ ਖੜੀ
ਗੱਡੀ ਦੇ ਮਾਲਕ ਨੇ ਕਿਹਾ, “ਮੈਨੂੰ ਸਵੇਰੇ 4:00 ਵਜੇ ਇਕ ਦੋਸਤ ਦਾ ਫੋਨ ਆਇਆ ਕਿ ਅੱਗ ਲੱਗ ਗਈ ਹੈ... ਮੇਰੀ ਗੱਡੀ ਸਾਈਟ ਦੇ ਬਿਲਕੁਲ ਕੋਲ ਖੜੀ ਸੀ, ਇਸ ਲਈ ਮੈਂ ਇਸਨੂੰ ਹਟਾਉਣ ਲਈ ਭੱਜਿਆ। ਹਾਲਾਂਕਿ, ਜਦੋਂ ਮੈਂ ਪਹੁੰਚਿਆ, ਤਾਂ ਅੱਗ ਇੰਨੀ ਭਿਆਨਕ ਸੀ ਕਿ ਮੈਂ ਮੌਕੇ ਤੋਂ 10 ਫੁੱਟ ਦੇ ਅੰਦਰ ਵੀ ਨਹੀਂ ਜਾ ਸਕਿਆ। ਮੈਂ ਆਪਣੀ ਗੱਡੀ ਨੂੰ ਬਚਾਉਣ ਦੇ ਇਰਾਦੇ ਨਾਲ ਉੱਥੇ ਗਿਆ ਸੀ, ਪਰ ਅੱਗ ਪਹਿਲਾਂ ਹੀ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਸੀ। 

ਪਿਛਲੀ ਖ਼ਬਰ ਤਾਮਿਲਨਾਡੂ - ਅੰਨਪੂਰਨਾਈ ਸੁਪਰ ਸਿਕਸ ਯੋਜਨਾ ਦੇ ਤਹਿਤ, 14 ਜਨਵਰੀ ਤੋਂ ਹਰ ਘਰ ਨੂੰ ਪ੍ਰਦਾਨ ਕੀਤੇ ਜਾਣਗੇ ਮੁਫ਼ਤ ਸਿਲੰਡਰ ਅਗਲੀ ਖ਼ਬਰ ਤਾਮਿਲਨਾਡੂ - ਮੁੱਖ ਮੰਤਰੀ ਵਿਜੇ ਥਲਾਪਤੀ ਵਲੋਂ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ਦੇ ਵਿਸਤਾਰ, ਵੇਤਰੀ ਪਯਾਨਮ ਦਾ ਐਲਾ...