ਗਰੀਆਬੰਦ (ਛੱਤੀਸਗੜ੍ਹ), 9 ਨਵੰਬਰ - ਦੀਵਾਲੀ ਦੀ ਰਾਤ ਗਰੀਆਬੰਦ ਦੇ ਰਾਜਿਮ ਵਿਚ ਇਕ ਪਰਿਵਾਰ ਦੇ ਚਾਰ ਮੈਂਬਰਾਂ—ਜਿਨ੍ਹਾਂ ਵਿਚ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਿਲ ਸਨ—ਦੀ ਕਾਰ 'ਟਿਲਾ ਐਨੀਕਟ' ਵਿਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ੀਤਲ ਸਾਹੂ, ਉਸਦੀ ਪਤਨੀ ਭਾਰਤੀ ਅਤੇ ਉਨ੍ਹਾਂ ਦੇ ਬੱਚਿਆਂ ਵਜੋਂ ਹੋਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਰਾਏਪੁਰ ਵਿਚ ਦੀਵਾਲੀ ਮਨਾਉਣ ਤੋਂ ਬਾਅਦ ਆਪਣੇ ਜੱਦੀ ਪਿੰਡ (ਪਸੂਦ) ਵਾਪਸ ਆ ਰਿਹਾ ਸੀ, ਜਦੋਂ ਕਾਰ ਬੇਕਾਬੂ ਹੋ ਗਈ ਅਤੇ ਘਰ ਤੋਂ ਸਿਰਫ਼ 3 ਕਿਲੋਮੀਟਰ ਦੂਰ ਨਦੀ ਵਿਚ ਡਿੱਗ ਗਈ। ਪੁਲਿਸ ਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੀ ਜਾਂਚ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਛੱਤੀਸਗੜ੍ਹ - ਕਾਰ ਦੇ ਨਦੀ ਚ ਡਿੱਗਣ ਕਾਰਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਮੌਤ
ਗਰੀਆਬੰਦ (ਛੱਤੀਸਗੜ੍ਹ), 9 ਨਵੰਬਰ - ਦੀਵਾਲੀ ਦੀ ਰਾਤ ਗਰੀਆਬੰਦ ਦੇ ਰਾਜਿਮ ਵਿਚ ਇਕ ਪਰਿਵਾਰ ਦੇ ਚਾਰ ਮੈਂਬਰਾਂ—ਜਿਨ੍ਹਾਂ ਵਿਚ ਇਕ ਜੋੜਾ ਅਤੇ ਉਨ੍ਹਾਂ ਦੇ...
ਅਜੀਤ ਡੈਸਕ
09-11-2026