ਨਵੀਂ ਦਿੱਲੀ, 9 ਨਵੰਬਰ - ਨਰੇਲਾ ਇਲਾਕੇ ਵਿਚ ਇਕ 10 ਸਾਲਾ ਬੱਚੇ ਦੇ ਹੱਥ ਵਿਚ ਪਟਾਕਾ ਫਟਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦਿੱਲੀ ਪੁਲਿਸ ਦਾ ਕਹਿਣਾ ਹੈ, ਰਾਤ ਕਰੀਬ 9:45 ਵਜੇ, ਨਰੇਲਾ ਇਲਾਕੇ ਵਿਚ ਇਕ ਬੱਚਾ ਆਪਣੇ ਘਰ ਦੇ ਸਾਹਮਣੇ ਹੱਥ ਵਿਚ ਫੜਨ ਵਾਲਾ ਪਟਾਕਾ (ਅਨਾਰ) ਚਲਾ ਰਿਹਾ ਸੀ। ਪਟਾਕਾ ਫਟਣ ਕਾਰਨ ਉਸ ਦੀ ਛਾਤੀ 'ਤੇ ਸੱਟ ਲੱਗੀ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਕਰੀਬ 10:50 ਵਜੇ ਹਸਪਤਾਲ ਤੋਂ ਸੂਚਨਾ ਮਿਲੀ ਕਿ ਬੱਚੇ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਸੀ; ਉਸ ਦੀ ਮੌਤ ਪਟਾਕਾ ਫਟਣ ਨਾਲ ਲੱਗੀਆਂ ਸੱਟਾਂ (ਸੜਨ) ਕਾਰਨ ਹੋਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।"
ਤਾਜ਼ਾ ਖ਼ਬਰਾਂ
Free
ਦਿੱਲੀ - ਹੱਥ ਚ ਪਟਾਕਾ ਫਟਣ ਕਾਰਨ 10 ਸਾਲਾ ਬੱਚੇ ਦੀ ਮੌਤ
ਨਵੀਂ ਦਿੱਲੀ, 9 ਨਵੰਬਰ - ਨਰੇਲਾ ਇਲਾਕੇ ਵਿਚ ਇਕ 10 ਸਾਲਾ ਬੱਚੇ ਦੇ ਹੱਥ ਵਿਚ ਪਟਾਕਾ ਫਟਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ...
ਅਜੀਤ ਡੈਸਕ
09-11-2026