29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗੁਰੂਗ੍ਰਾਮ - ਕਾਰ ਦੇ ਖੜੀ ਬੱਸ ਨਾਲ ਟਕਰਾ ਜਾਣ ਨਾਲ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਗੁਰੂਗ੍ਰਾਮ (ਹਰਿਆਣਾ), 29 ਅਕਤੂਬਰ - ਗੁਰੂਗ੍ਰਾਮ ਦੇ ਸੋਹਨਾ ਵਿਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਧੁਨੇਲਾ ਪਿੰਡ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਖੜੀ...

ਅਜੀਤ ਡੈਸਕ 29-10-2026

ਗੁਰੂਗ੍ਰਾਮ (ਹਰਿਆਣਾ), 29 ਅਕਤੂਬਰ -  ਗੁਰੂਗ੍ਰਾਮ ਦੇ ਸੋਹਨਾ ਵਿਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਧੁਨੇਲਾ ਪਿੰਡ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਖੜੀ ਬੱਸ ਨਾਲ ਟਕਰਾ ਜਾਣ ਨਾਲ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿਚ ਸਵਾਰ ਦੋ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਿਲ ਸੀ। ਇਹ ਹਾਦਸਾ ਅੱਜ ਤੜਕਸਾਰ ਸਵੇਰੇ 3:00 ਤੋਂ 3:30 ਵਜੇ ਦੇ ਵਿਚਕਾਰ ਵਾਪਰਿਆ ਜਦੋਂ ਪਰਿਵਾਰ ਰਾਜਸਥਾਨ ਦੇ ਦੌਸਾ ਵਿਚ ਮਹਿੰਦੀਪੁਰ ਬਾਲਾਜੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੀ ਸਵਿਫਟ ਕਾਰ ਵਿਚ ਦਿੱਲੀ (ਰਾਜੋਕਰੀ) ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਸੜਕ ਦੇ ਕਿਨਾਰੇ ਖੜੀ ਇਕ ਸੈਲਾਨੀ ਬੱਸ ਦੇ ਪਿਛਲੇ ਹਿੱਸੇ ਵਿਚ ਟਕਰਾ ਗਈ, ਜਿਸ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ 1 ਨਵੰਬਰ ਦੀ ਰੈਲੀ ਰੋਕਣ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ - ਪਵਨ ਖੇੜਾ ਅਗਲੀ ਖ਼ਬਰ ਪੰਜਾਬ ਵਿਚ ਲਗਾਤਾਰ ਨਸ਼ਾ ਘੱਟ ਰਿਹਾ ਹੈ - ਹਰਪਾਲ ਸਿੰਘ ਚੀਮਾ