ਬੱਸੀ ਪਠਾਣਾ, (ਫਤਹਿਗੜ੍ਹ ਸਾਹਿਬ), 26 ਅਗਸਤ (ਰਾਜਿੰਦਰ ਸ਼ਰਮਾ)- ਬੀਤੀ ਸ਼ਾਮ ਬਸੀ ਪਠਾਣਾ-ਮੋਰਿੰਡਾ ਰੋਡ ਤੇ ਆਲਮਪੁਰ-ਨੋਗਾਵਾਂ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੇ ਪੁੱਤਰ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ਪੁੱਤਰ ਧਰਮਵੀਰ ਸਿੰਘ ਵਾਸੀ ਸੈਕਟਰ-41ਬੀ, ਚੰਡੀਗੜ੍ਹ ਨੇ ਦੱਸਿਆ ਕਿ ਉਸ ਦੇ ਪਿਤਾ ਧਰਮਵੀਰ ਸਿੰਘ ਅਤੇ ਮਾਤਾ ਸ਼ਸ਼ੀ ਬਾਲਾ ਆਪਣੀ ਸਕੂਟੀ ਨੰਬਰ ’ਤੇ ਸਵਾਰ ਹੋ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਚੰਡੀਗੜ੍ਹ ਆ ਰਹੇ ਸਨ। ਇਸ ਦੌਰਾਨ ਨੋਗਾਵਾ-ਆਲਮਪੁਰ ਨੇੜੇ ਇਕ ਟਰੱਕ ਨੰਬਰ PB-65BE-6402 ਦੇ ਚਾਲਕ ਵਲੋਂ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ 'ਚ ਸਕੂਟੀ ਸਵਾਰ ਧਰਮਵੀਰ ਸਿੰਘ ਅਤੇ ਸ਼ਸ਼ੀ ਬਾਲਾ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਟਰੱਕ ਡਰਾਈਵਰ ਦਲਜੀਤ ਸਿੰਘ ਮੌਕੇ ’ਤੋਂ ਫਰਾਰ ਹੋ ਗਿਆ ਹੈ।
ਤਾਜ਼ਾ ਖ਼ਬਰਾਂ
Free
ਟਰੱਕ ਦੀ ਲਪੇਟ ’ਚ ਆਉਣ ਕਾਰਨ ਪਤੀ ਪਤਨੀ ਦੀ ਮੌਤ
ਬੱਸੀ ਪਠਾਣਾ, (ਫਤਹਿਗੜ੍ਹ ਸਾਹਿਬ), 26 ਅਗਸਤ (ਰਾਜਿੰਦਰ ਸ਼ਰਮਾ)- ਬੀਤੀ ਸ਼ਾਮ ਬਸੀ ਪਠਾਣਾ-ਮੋਰਿੰਡਾ ਰੋਡ ਤੇ ਨੋਗਾਵਾਂ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਪਤੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਅਜੀਤ ਡੈਸਕ
26-08-2026