03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਿਸਾਨਾਂ ਦੇ ਧਰਨੇ ਮਗਰੋਂ 7 ਸਤੰਬਰ ਤੱਕ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ

ਬੱਲੂਆਣਾ (ਬਠਿੰਡਾ), 3 ਸਤੰਬਰ (ਗੁਰਨੈਬ ਸਾਜਨ)- ਸਬ -ਡਿਵੀਜ਼ਨ ਗੋਨਿਆਣਾ ਮੰਡੀ ਅਧੀਨ ਪੈਂਦੇ....

ਅਜੀਤ ਡੈਸਕ 03-09-2026

ਬੱਲੂਆਣਾ (ਬਠਿੰਡਾ), 3 ਸਤੰਬਰ (ਗੁਰਨੈਬ ਸਾਜਨ)- ਸਬ -ਡਿਵੀਜ਼ਨ ਗੋਨਿਆਣਾ ਮੰਡੀ ਅਧੀਨ ਪੈਂਦੇ 66 ਕੇ ਵੀ ਗਰਿੱਡ ਮਲੋਟ ਰੋਡ ਬਠਿੰਡਾ ਚੋਂ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਤੋਂ ਦੁਖੀ ਦਿਉਣ, ਬਹਿਮਣ ਦੀਵਾਨਾ, ਸਿਵੀਆਂ, ਬੁਲਾਡੇਵਾਲਾ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਪਿੰਡ ਦਿਉਣ ਇਕਾਈ ਪ੍ਰਧਾਨ ਕਰਮਤੇਜ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਅਤੇ ਬੀਕੇਯੂ ਡਕੌਂਦਾ ਦੇ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਗਰਿੱਡ ਵਿਚ ਧਰਨਾ ਲਗਾਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਪਾਵਰਕੌਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਕਿਸਾਨਾਂ ਨੇ ਗਰਿੱਡ ਵਿਚ ਜੇਈ ਗੁਰਮੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਕਸੀਅਨ ਗੋਨਿਆਣਾ ਮੰਡੀ ਵਲੋਂ ਬਿਜਲੀ ਗਰਿੱਡ ਵਿਚ ਤਾਇਨਾਤ ਜੇਈ ਗੁਰਮੀਤ ਸਿੰਘ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਸਾਨਾਂ ਦੀਆਂ ਮੋਟਰਾਂ ਲਈ 7 ਸਤੰਬਰ ਤੱਕ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।

ਇਸ ਤੋਂ  ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਕਿਸਾਨ ਆਗੂ ਅਮਰੀਕ ਸਿੰਘ ਅਤੇ ਕਰਮਤੇਜ ਸਿੰਘ ਦਿਉਣ ਨੇ ਦੱਸਿਆ ਕਿ ਅਗਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਵਿਚ ਆ ਰਹੇ ਹਨ ਜਿਸ ਕਰਕੇ ਪਾਵਰਕੌਮ ਨੇ ਇਸ ਡਰੋਂ 7 ਸਤੰਬਰ ਤੱਕ ਉਨ੍ਹਾਂ ਨੂੰ ਮੋਟਰਾਂ ਦੀ ਬਿਜਲੀ 8 ਘੰਟੇ ਦੀ ਸਪਲਾਈ ਬਾਰੇ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 7 ਸਤੰਬਰ ਤੋਂ ਬਾਅਦ ਪਹਿਲਾਂ ਵਾਂਗ ਬਿਜਲੀ ਦੇ ਪਾਵਰ ਕੱਟ ਜਾਰੀ ਰਹੇ ਤਾਂ ਉਹ ਸਖਤ ਐਕਸ਼ਨ ਲੈਣਗੇ। ਇਸ ਮੌਕੇ ਬੱਬੂ ਬੱਲ, ਕਾਕਾ ਸਿੰਘ, ਕੇਵਲ ਸਿੰਘ ਨੰਬਰਦਾਰ, ਗੋਰਾ ਸਿੰਘ, ਕੁਲਦੀਪ ਸਿੰਘ ਵੜਿੰਗ, ਦਰਸ਼ਨ ਸਿੰਘ ਗਿੱਲ, ਦਰਸ਼ਨ ਸਿੰਘ, ਗੱਬਰ ਸਿੰਘ, ਮੈਂਗਲ ਸਿੰਘ, ਕਾਲਾ ਸਿੰਘ, ਗੋਪਾਲ ਸਿੰਘ, ਸੁਖਮੰਦਰ ਸਿੰਘ ਠੇਕੇਦਾਰ, ਜਗਤਾਰ ਸਿੰਘ, ਗੁਰਮੀਤ ਸਿੰਘ ਖਜਾਨਚੀ ਬੀਕੇਯੂ ਡਕੌਂਦਾ ਮੌਜੂਦ ਸਨ।

ਪਿਛਲੀ ਖ਼ਬਰ ਹਾਈਕੋਰਟ ਦੇ ਭਰੋਸੇ ਮਗਰੋਂ ਵੀ ਰੂਟਾਂ ’ਤੇ ਪਰਮਿਟ ਅਰਜ਼ੀਆਂ, ਸਹਿਕਾਰੀ ਸੁਸਾਇਟੀਆਂ ਨੇ ਚੁੱਕੇ ਸਵਾਲ ਅਗਲੀ ਖ਼ਬਰ ਆਵਾਰਾ ਕੁੱਤੇ ਨੇ ਹਮਲਾ ਕਰਕੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ