03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਚੈਟ ਜੀ. ਪੀ. ਟੀ., ਕਲਾਊਡ ਭਾਰਤ ਸਣੇ ਵਿਸ਼ਵ ਭਰ ’ਚ ਡਾਊਨ

ਨਵੀਂ ਦਿੱਲੀ, 3 ਸਤੰਬਰ (ਇੰਟ.)-ਦੁਨੀਆ ਦੇ ਵੱਡੇ 3 ਏ. ਆਈ. ਪਲੇਟਫਾਰਮ ਚੈਟ ਜੀ. ਪੀ. ਟੀ. ,ਕਲਾਊਡ ਅਤੇ ਐਲਮ ਮਸਕ ਦੇ ਗ੍ਰੋਕ ਏ. ਆਈ. ਵੀਰਵਾਰ ਸ਼ਾਮ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਅਚਾਨਕ ਠੱਪ ...

ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਇੰਟ.)-ਦੁਨੀਆ ਦੇ ਵੱਡੇ 3 ਏ. ਆਈ. ਪਲੇਟਫਾਰਮ ਚੈਟ ਜੀ. ਪੀ. ਟੀ. ,ਕਲਾਊਡ ਅਤੇ ਐਲਮ ਮਸਕ ਦੇ ਗ੍ਰੋਕ ਏ. ਆਈ. ਵੀਰਵਾਰ ਸ਼ਾਮ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਅਚਾਨਕ ਠੱਪ ਹੋ ਗਏ। ਇਸ ਪਲੇਟਫਾਰਮ ਦੇ ਅਚਾਨਕ ਡਾਊਨ ਹੋਣ ਨਾਲ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ ਹੋਏ। ਯੂਜ਼ਰਸ ਨੂੰ ਲੌਗਇਨ ਕਰਨ, ਜਵਾਬ ਮਿਲਣ ਅਤੇ ਪੁਰਾਣੀ ਚੈਟ ਨੂੰ ਲੋਡ ਕਰਨ ’ਚ ਪ੍ਰੇਸ਼ਾਨੀ ਆਈ, ਜਿਸ ਨਾਲ ਕਈ ਲੋਕਾਂ ਦਾ ਕੰਮ ਵਿਚਕਾਰ ਹੀ ਰੁਕ ਗਿਆ। ਦੂਜੇ ਪਾਸੇ ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸਮੱਸਿਆ ਨਹੀਂ ਆਈ। ਆਨਲਾਈਨ ਆਊਟੇਜ ਮੌਨੀਟਰਿੰਗ ਪਲੇਟਫਾਰਮ ‘ਡਾਊਨਡਿਟੈਕਟਰ’  ’ਤੇ 36 ਹਜ਼ਾਰ ਤੋਂ ਵੱਧ ਅਮਰੀਕੀ ਯੂਜ਼ਰਸ ਨੇ ਸਭ ਤੋਂ ਵੱਧ ਰਾਤ 8:41 ਵਜੇ ਏ ਆਈ ਪਲੇਟਫਾਰਮ ਨਾਲ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਭਾਰਤ ਵਿੱਚ 8:23 ਵਜੇ ਸਭ ਤੋਂ ਵੱਧ 3410 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਲਗਭਗ 81 ਫ਼ੀਸਦੀ ਲੋਕਾਂ ਨੂੰ ਚੈਟਜੀ.ਪੀ.ਟੀ. ਦੀ ਵਰਤੋਂ ਕਰਨ ’ਚ ਪ੍ਰੇਸ਼ਾਨੀ ਹੋਈ, ਜਦੋਂ ਕਿ 8 ਫ਼ੀਸਦੀ ਨੇ ਲੌਗਇਨ ’ਚ ਸਮੱਸਿਆ ਦੱਸੀ। ਹੋਰ 6 ਫ਼ੀਸਦੀ ਨੇ ਵੈੱਬਸਾਈਟ ਨਾਲ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਕਲਾਊਡ ਲਈ ਭਾਰਤ ਅਤੇ ਅਮਰੀਕਾ ’ਚ ਵੱਡੀ ਗਿਣਤੀ ’ਚ ਸ਼ਿਕਾਇਤਾਂ ਸਾਹਮਣੇ ਆਈਆਂ।

ਅਗਲੀ ਖ਼ਬਰ ਵਾਰਾਨਸੀ-ਦਿੱਲੀ ਉਡਾਣ ’ਚ ਧੂੰਏਂ ਕਾਰਨ ਕੀਤੀ ਗਈ ਐਮਰਜੈਂਸੀ ਲੈਂਡਿੰਗ