03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਾਰਾਨਸੀ-ਦਿੱਲੀ ਉਡਾਣ ’ਚ ਧੂੰਏਂ ਕਾਰਨ ਕੀਤੀ ਗਈ ਐਮਰਜੈਂਸੀ ਲੈਂਡਿੰਗ

ਲਖਨਊ, 3 ਸਤੰਬਰ (ਯੂ.ਐਨ.ਆਈ.)-ਦਿੱਲੀ ਤੋਂ ਵਾਰਾਨਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਨੂੰ ਵੀਰਵਾਰ ਸਵੇਰੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਵਧਾਨੀ ਵਜੋਂ ਉਤਾਰਿਆ ਗਿਆ। ਚਾਲਕ ...

ਅਜੀਤ ਡੈਸਕ 04-09-2026

ਲਖਨਊ, 3 ਸਤੰਬਰ (ਯੂ.ਐਨ.ਆਈ.)-ਦਿੱਲੀ ਤੋਂ ਵਾਰਾਨਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਨੂੰ ਵੀਰਵਾਰ ਸਵੇਰੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਵਧਾਨੀ ਵਜੋਂ ਉਤਾਰਿਆ ਗਿਆ। ਚਾਲਕ ਦਲ ਨੂੰ ਪਿਛਲੇ ਕਾਰਗੋ ਡੱਬੇ ’ਚ ਧੂੰਏਂ ਦਾ ਸੰਕੇਤ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਲਖਨਊ ਹਵਾਈ ਅੱਡੇ ਦੇ ਬੁਲਾਰੇ ਦੇ ਅਨੁਸਾਰ, ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਆਈ.ਐਕਸ. 1253 ਨੇ ਧੂੰਏਂ ਦੇ ਸੰਕੇਤ ਦੀ ਰਿਪੋਰਟ ਕੀਤੀ ਤੇ ਸਵੇਰੇ 8.52 ਵਜੇ ਲਖਨਊ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਈ। ਬੁਲਾਰੇ ਨੇ ਕਿਹਾ ਕਿ ਉਤਰਨ ਤੋਂ ਬਾਅਦ, ਹਵਾਈ ਅੱਡੇ ਦੀ ਐਮਰਜੈਂਸੀ ਪ੍ਰਤੀਕਿਰਿਆ ਟੀਮ ਨੇ ਜਹਾਜ਼ ਦਾ ਵਿਜ਼ੂਅਲ ਨਿਰੀਖਣ ਕੀਤਾ, ਪਰ ਕੋਈ ਧੂੰਆਂ ਨਹੀਂ ਦੇਖਿਆ ਗਿਆ। ਜਹਾਜ਼ ਨੂੰ ਲਖਨਊ ਹਵਾਈ ਅੱਡੇ ’ਤੇ ਇਕ ਸਟੈਂਡ ’ਤੇ ਖੜ੍ਹਾ ਕੀਤਾ ਗਿਆ ਸੀ ਤੇ ਯਾਤਰੀਆਂ ਨੂੰ ਸਵੇਰੇ 9.02 ਵਜੇ ਉਤਾਰਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜਹਾਜ਼ ’ਚ ਸਵਾਰ ਸਾਰੇ 155 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਪਿਛਲੀ ਖ਼ਬਰ ਚੈਟ ਜੀ. ਪੀ. ਟੀ., ਕਲਾਊਡ ਭਾਰਤ ਸਣੇ ਵਿਸ਼ਵ ਭਰ ’ਚ ਡਾਊਨ ਅਗਲੀ ਖ਼ਬਰ ਖੇਤਰੀ ਹਵਾਈ ਕੰਪਨੀ ‘ਫਲਾਈ91’ 40 ਨਵੇਂ ਜਹਾਜ਼ ਖਰੀਦੇਗੀ