06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅੱਜ ਭਾਰਤ ’ਚ ਵਿਰੋਧੀ ਧਿਰ ‘ਨਾਰਾਜ਼ ਫੁੱਫੜ’ ਵਾਂਗ ਹੈ-ਨਿਤਿਨ ਨਬੀਨ

ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਐਤਵਾਰ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵਿਰੋਧੀ ਪਾਰਟੀਆਂ ’ਤੇ ‘ਨਾਰਾਜ਼ ਫੁੱਫੜ’ ਵਾਲਾ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਤਰੱਕੀ ਦਾ ਚਾਹੇ ਕਿੰਨਾ ਵੀ ਵਿਰੋਧ ਕਰ ਲੈਣ, ਲੋਕਾਂ ਦੇ ....

ਅਜੀਤ ਡੈਸਕ 07-09-2026

ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਐਤਵਾਰ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵਿਰੋਧੀ ਪਾਰਟੀਆਂ ’ਤੇ ‘ਨਾਰਾਜ਼ ਫੁੱਫੜ’ ਵਾਲਾ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਤਰੱਕੀ ਦਾ ਚਾਹੇ ਕਿੰਨਾ ਵੀ ਵਿਰੋਧ ਕਰ ਲੈਣ, ਲੋਕਾਂ ਦੇ ਸਮਰਥਨ ਨਾਲ ‘2047 ਤੱਕ ਵਿਕਸਿਤ ਭਾਰਤ’ ਦਾ ਸੰਕਲਪ ਪੂਰਾ ਹੋ ਕੇ ਰਹੇਗਾ। ਇਹ ਟਿੱਪਣੀ ਪ੍ਰਧਾਨ ਮੰਤਰੀ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਭਾਰਤ ਨਾ ਕੇਵਲ 7.8 ਫੀਸਦੀ ਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ, ਬਲਕਿ ਜੰਗ ਤੇ ਰੁਕਾਵਟਾਂ ਦੇ ਬਾਵਜੂਦ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਣ ਲਈ ‘ਨਾਰਾਜ਼ ਫੁੱਫੜ’ ਦੀ ਉਦਾਹਰਨ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹੇ ਨਾਕਾਰਾਤਮਕ ਲੋਕਾਂ ਦਾ ਪਸੰਦੀਦਾ ਕੰਮ ਲੋਕ-ਹਿੱਤ ’ਚ ਚੁੱਕੇ ਗਏ ਸਰਕਾਰ ਦੇ ਹਰ ਕਦਮ ਦਾ ਵਿਰੋਧ ਕਰਨਾ ਹੁੰਦਾ ਹੈ। ਨਿਤਿਨ ਨਬੀਨ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਪਰਿਵਾਰ ਜਾਂ ਸਮਾਜ ’ਚ ਅਜਿਹੇ ਲੋਕਾਂ ਨੂੰ ਵੇਖਿਆ ਹੈ ਜੋ ਹਮੇਸ਼ਾਂ ਅਸੰਤੁਸ਼ਟ ਰਹਿੰਦੇ ਹਨ ਅਤੇ ਅੱਗੇ ਵਧਣ ਦੇ ਕਿਸੇ ਸਾਕਾਰਾਤਮਕ ਰਸਤੇ ਬਾਰੇ ਸੋਚ ਨਹੀਂ ਪਾਉਂਦੇ, ਉਸ ’ਤੇ ਚੱਲਣ ਦੀ ਤਾਂ ਗੱਲ ਹੀ ਛੱਡੋ। ਇਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਨੇ ‘ਨਾਰਾਜ਼ ਫੁੱਫੜ’ ਕਿਹਾ ਹੈ। ਉਨ੍ਹਾਂ ਵਿਰੋਧੀ ਆਗੂਆਂ ਨੂੰ ਪੁੱਛਿਆ ਕਿ ਉਹ ਕਿਉਂ ਨਾਰਾਜ਼ ਤੇ ਪ੍ਰੇਸ਼ਾਨ ਹਨ, ਜਦੋਂ ਕਿ ਭਾਰਤ ਤਰੱਕੀ ਕਰ ਰਿਹਾ ਹੈ।

ਪਿਛਲੀ ਖ਼ਬਰ ਭਾਰਤ ਨੇ 20 ਸਾਲ ਬਾਅਦ ਏ.ਐਫ.ਸੀ. ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ ਅਗਲੀ ਖ਼ਬਰ ਲਹਿੰਦੇ ਪੰਜਾਬ ਨੂੰ ਭਾਰਤ ਨਾਲੋਂ ਆਪਣੇ ਗੁਆਂਢੀ ਸੂਬਿਆਂ ਤੋਂ ਵੱਧ ਖ਼ਤਰਾ-ਮਰੀਅਮ ਨਵਾਜ਼