12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਤਰਨਤਾਰਨ ਦਾਣਾ ਮੰਡੀ ਕੋਲ ਬੰਦ ਪਏ ਪੰਟਰੋਲ ਪੰਪ ’ਤੇ ਗੋਲ਼ੀਬਾਰੀ ’ਚ ਨੌਜਵਾਨ ਜ਼ਖ਼ਮੀ

ਤਰਨਤਾਰਨ, 12 ਸਤੰਬਰ - ਤਰਨਤਾਰਨ ਦਾਣਾ ਮੰਡੀ ਕੋਲ ਬੰਦ ਪਏ ਪੰਟਰੋਲ ਪੰਪ ’ਤੇ ਥਾਣਾ ਸਿਟੀ ਪੁਲਿਸ ’ਤੇ ਗੋਲ਼ੀ ਚਲਾਉਣ ਵਾਲਾ ਮੋਟਰਸਾਈਕਲ ਸਵਾਰ ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ।

ਅਜੀਤ ਡੈਸਕ 12-09-2026

ਤਰਨਤਾਰਨ, 12 ਸਤੰਬਰ - ਤਰਨਤਾਰਨ ਦਾਣਾ ਮੰਡੀ ਕੋਲ ਬੰਦ ਪਏ ਪੰਟਰੋਲ ਪੰਪ ’ਤੇ ਥਾਣਾ ਸਿਟੀ ਪੁਲਿਸ ’ਤੇ ਗੋਲ਼ੀ ਚਲਾਉਣ ਵਾਲਾ ਮੋਟਰਸਾਈਕਲ ਸਵਾਰ ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਤਰਨ ਤਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੌਕੇ ਤੇ ਬਿੰਨਾਂ ਨੰਬਰੀ ਮੋਟਰਸਾਈਕਲ ਤੇ ਇਕ ਪਿਸਤੌਲ ਅਤੇ ਚਲਾਈ ਗਈ ਗੋਲੀ ਦੇ ਕਾਰਤੂਸ ਬਰਾਮਦ ਹੋਏ। ਇਸ ਮੌਕੇ ’ਤੇ ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ, ਡੀ. ਐੱਸ. ਪੀ. (ਡੀ) ਸਿਵਦਰਸ਼ਨ ਸਿੰਘ ਅਤੇ ਥਾਣਾ ਸਿਟੀ ਤਰਨਤਾਰਨ ਐੱਸ. ਐੱਚ. ਓ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਹਾਜ਼ਰ ਸਨ।

 

 

ਪਿਛਲੀ ਖ਼ਬਰ ਬਿਜਲੀ ਸਪਲਾਈ ਦੀ ਮਾੜੀ ਵਿਵਸਥਾ ਖ਼ਿਲਾਫ਼ ਕਿਸਾਨਾਂ ਨੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਵਕੀਲ ਰਾਕੇਸ਼ ਕੁਮਾਰ ਗੁਪਤਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ