30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਟਾਈਗਰ ਸ਼ਰਾਫ ’ਤੇ ਗੋਲੀਬਾਰੀ ਦਾ ਮਾਮਲਾ : ‘ਮਕੋਕਾ’ ਅਦਾਲਤ ਨੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ

ਮੁੰਬਈ, 29 ਅਕਤੂਬਰ (ਪੀ. ਟੀ. ਆਈ.)-ਇਥੋਂ ਦੀ ਵਿਸ਼ੇਸ਼ ‘ਮਕੋਕਾ’ ਅਦਾਲਤ ਨੇ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਦੇ ਮਾਮਲੇ ਵਿਚ ਸਾਰੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ।ਇਨ੍ਹਾਂ ਮੁਲਜ਼ਮਾਂ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਤਹਿਤ ਦੁਬਾਰਾ ...

ਅਜੀਤ ਡੈਸਕ 30-10-2026

ਮੁੰਬਈ, 29 ਅਕਤੂਬਰ (ਪੀ. ਟੀ. ਆਈ.)-ਇਥੋਂ ਦੀ ਵਿਸ਼ੇਸ਼ ‘ਮਕੋਕਾ’ ਅਦਾਲਤ ਨੇ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਦੇ ਮਾਮਲੇ ਵਿਚ ਸਾਰੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ।ਇਨ੍ਹਾਂ ਮੁਲਜ਼ਮਾਂ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਤਹਿਤ ਦੁਬਾਰਾ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ੇਸ਼ ਜੱਜ ਸਤਿਆਨਾਰਾਇਣ ਨਵਾਂਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

ਪੁਲਿਸ ਨੇ ਸਾਰੇ ਮੁਲਜ਼ਮਾਂ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਪਿੱਛੇ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਤੋਂ ਹਿਰਾਸਤ ਵਿਚ ਵਿਸਥਾਰਿਤ ਪੁੱਛਗਿੱਛ ਕਰਨੀ ਜ਼ਰੂਰੀ ਹੈ।ਮੁੰਬਈ ਦੇ ਜੁਹੂ ਇਲਾਕੇ ਵਿਚ 18 ਅਕਤੂਬਰ ਨੂੰ ਸ਼ਰਾਫ ਦੀ ਕਾਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਮੰਗਲਵਾਰ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 11 ਵਿਅਕਤੀਆਂ ਵਿਰੁੱਧ ‘ਮਕੋਕਾ’ ਦੀਆਂ ਧਾਰਾਵਾਂ ਲਗਾਈਆਂ ਹਨ।

 

ਪਿਛਲੀ ਖ਼ਬਰ ਹਰਕੰਵਲ ਸਿੰਘ ਬੈਂਸ ਕਵਾਂਟਲਿਨ ਪੌਲਟੈਕਨਿਕ ਯੂਨੀਵਰਸਿਟੀ ਦੇ ਚਾਂਸਲਰ ਬਣੇ ਅਗਲੀ ਖ਼ਬਰ ਰਗਬੀ ਸੇਵਨਜ਼ ’ਚ ਵੱਡਾ ਉਲਟਫੇਰ : ਭਾਰਤ ਨੇ ਨਿਊਜ਼ੀਲੈਂਡ ਨੂੰ 17-0 ਨਾਲ ਹਰਾਇਆ