29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਾਨਸਾ ਜ਼ਿਲ੍ਹੇ ਦੇ ਤਿੰਨੇ ਸਬ ਡਵੀਜ਼ਨਾਂ ਦੇ ਡੀ.ਐੱਸ.ਪੀ. ਬਦਲੇ

ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਸੰਘਰਸ਼ ਦੇ ਚੱਲਦਿਆਂ ਪੰਜਾਬ ਸਰਕਾਰ...

ਅਜੀਤ ਡੈਸਕ 29-10-2026

ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਸੰਘਰਸ਼ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੀਆਂ ਤਿੰਨੇ ਸਬ-ਡਵੀਜ਼ਨਾਂ ਦੇ ਡੀ.ਐੱਸ.ਪੀ. ਤਬਦੀਲ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਡੀ.ਐੱਸ.ਪੀ. ਸਬ-ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਪਹਿਲਾਂ ਹੀ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਵਾਧੂ ਚਾਰਜ ਡੀ.ਐੱਸ.ਪੀ.(ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ।

ਸਪੈਸ਼ਲ ਡੀ.ਜੀ.ਪੀ.(ਐੱਚ) ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਗੁਰਪ੍ਰਤਾਪ ਸਿੰਘ ਡੀ.ਐੱਸ.ਪੀ. ਕਮਾਂਡ ਸੈਂਟਰ ਫ਼ਤਿਹਗੜ੍ਹ ਸਾਹਿਬ ਨੂੰ ਡੀ.ਐੱਸ.ਪੀ. ਸਬ-ਡਵੀਜ਼ਨ ਮਾਨਸਾ, ਹਰਵਿੰਦਰ ਸਿੰਘ ਸਰਾਂ ਡੀ.ਐੱਸ.ਪੀ. ਸਬ-ਡਵੀਜ਼ਨ ਦਿਹਾਤੀ ਬਠਿੰਡਾ ਨੂੰ ਡੀ.ਐੱਸ.ਪੀ. ਸਰਦੂਲਗੜ੍ਹ, ਸਰਬਜੀਤ ਸਿੰਘ ਬਰਾੜ ਡੀ.ਐੱਸ.ਪੀ. ਸਪੈਸ਼ਲ ਬਰਾਂਚ ਬਠਿੰਡਾ ਨੂੰ ਡੀ.ਐੱਸ.ਪੀ. ਬੁਢਲਾਡਾ ਲਗਾਇਆ ਗਿਆ ਹੈ।

ਸਿਕੰਦਰ ਸਿੰਘ ਡੀ.ਐੱਸ.ਪੀ. ਬੁਢਲਾਡਾ ਨੂੰ ਡੀ.ਐੱਸ.ਪੀ. ਲੱਡਾ ਕੋਠੀ ਸੰਗਰੂਰ ਬਦਲਿਆ ਗਿਆ ਹੈ। ਜਾਣਕਾਰੀ ਅਨੁਸਾਰ 3 ਐਸ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ’ਤੇ ਮਾਨਸਾ ਵਿਖੇ ਲਗਾਇਆ ਗਿਆ ਹੈ।

ਪਿਛਲੀ ਖ਼ਬਰ ਅਟਾਰੀ ਸਰਹੱਦ ਦੇ ਨਜ਼ਦੀਕ ਝੰਡੇ ਦੀ ਰਸਮ ਮੌਕੇ ਭਾਰਤੀ ਖੇਤਰ 'ਚ ਡਿੱਗਿਆ ਡਰੋਨ ਅਗਲੀ ਖ਼ਬਰ ਸੱਜ-ਧੱਜ ਕੇ ਕਰਵਾ ਚੌਥ ਮਨਾਉਣ ਪਹੁੰਚੀਆਂ ਔਰਤਾਂ