29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੰਡੀਗੜ੍ਹ ਤੋਂ ਆਈ ਪਨਸਪ ਦੀ ਟੀਮ ਨੇ ਅਨਾਜ ਮੰਡੀ ਸੰਗਰੂਰ ਦੇ ਦੌਰੇ ਦੌਰਾਨ ਕਈ ਆੜਤੀਆਂ ਦਾ ਰਿਕਾਰਡ ਕੀਤਾ ਚੈੱਕ

ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)- ਚੰਡੀਗੜ੍ਹ ਤੋਂ ਪਨਸਪ ਦੀ ਆਈ ਟੀਮ ਜਿਸ ਦੀ ਅਗਵਾਈ ਨਵਸੰਗੀਤ ਸ਼ਰਮਾ ਏ.ਜੀ.ਐਮ. ਕਰ ਰਹੇ ਸਨ...

ਅਜੀਤ ਡੈਸਕ 29-10-2026

ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)- ਚੰਡੀਗੜ੍ਹ ਤੋਂ ਪਨਸਪ ਦੀ ਆਈ ਟੀਮ ਜਿਸ ਦੀ ਅਗਵਾਈ ਨਵਸੰਗੀਤ ਸ਼ਰਮਾ ਏ.ਜੀ.ਐਮ. ਕਰ ਰਹੇ ਸਨ ਨੇ ਅਨਾਜ ਮੰਡੀ ਸੰਗਰੂਰ ਦਾ ਦੌਰਾ ਕੀਤਾ ਅਤੇ ਕਈ ਆੜਤੀਆਂ ਦਾ ਰਿਕਾਰਡ ਚੈੱਕ ਕੀਤਾ। ਸ਼੍ਰੀ ਕ੍ਰਿਸ਼ਨ ਟਰੇਡਰਸ ਅਤੇ ਭੈਣੀ ਟਰੇਡਿੰਗ ਕੰਪਨੀ ਸਮੇਤ ਕਈ ਆੜਤੀਆਂ ਆਮਦ, ਵਿਕਰੀ ਅਤੇ ਲਿਫਟਿੰਗ ਦਾ ਰਿਕਾਰਡ ਚੈੱਕ ਕੀਤਾ ਜਿਸ ਵਿਚ ਕੋਈ ਵੀ ਗਲਤ ਇੰਦਰਾਜ਼ ਨਹੀਂ ਪਾਇਆ ਗਿਆ।

ਚੰਡੀਗੜ੍ਹ ਤੋਂ ਆਈ ਟੀਮ ਦੇ ਨਾਲ ਪਨਸਪ ਦੇ ਡੀ. ਐਮ. ਆਨੰਤ ਸ਼ਰਮਾ ਅਤੇ ਫੀਲਡ ਅਫਸਰ ਕੁਲਦੀਪ ਗੋਇਲ ਵੀ ਮੌਜੂਦ ਸਨ। ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿਚ ਕਿਸਾਨਾਂ ਦੀਆਂ ਜਿਨਸਾਂ ਦੀ ਖ਼ਰੀਦੋ ਫਰੋਖਤ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ। ਮੌਕੇ ਤੇ ਮੌਜੂਦ ਕਿਸਾਨਾਂ ਹਰਦੀਪ ਸਿੰਘ ਮੰਗਵਾਲ, ਬਲਬੀਰ ਸਿੰਘ ਬੇਨੜਾ, ਪਲਵਿੰਦਰ ਸਿੰਘ ਮੰਗਵਾਲ, ਉੱਤਮ ਸਿੰਘ ਤੁੰਗਾਂ ਅਤੇ ਹੋਰ ਕਿਸਾਨਾਂ ਨੇ ਆਏ ਅਧਿਕਾਰੀਆਂ ਨੂੰ ਦੱਸਿਆ ਕਿ ਹੁਣ ਸੰਗਰੂਰ ਲਈ ਖੁੱਲੀ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਮੰਡੀ ਦੀ ਜ਼ਰੂਰਤ ਹੈ।

ਉੱਧਰ ਅਨਾਜ ਮੰਡੀ ਸੰਗਰੂਰ ਸਮੇਤ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਵਿਚ ਪੂਰੀ ਤੇਜ਼ੀ ਆ ਚੁੱਕੀ ਹੈ, ਕੱਲ ਸ਼ਾਮ ਤੱਕ ਤੱਕ 516122 ਮੀਟਰਕ ਟਨ ਝੋਨਾ ਅਤੇ ਬਾਸਮਤੀ ਮੰਡੀਆਂ ਵਿਚ ਵਿਕਣ ਲਈ ਪਹੁੰਚ ਚੁੱਕੀ ਹੈ। ਜ਼ਿਲ੍ਹਾ ਮੰਡੀ ਅਫਸਰ ਪ੍ਰਭਲੀਨ ਸਿੰਘ ਚੀਮਾ ਅਤੇ ਵਧੀਕ ਜ਼ਿਲ੍ਹਾ ਮੰਡੀ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿਚ ਹੁਣ ਤੱਕ 516122 ਮੀਟਰਕ ਟਨ ਦੇ ਕਰੀਬ ਝੋਨੇ ਅਤੇ ਬਾਸਮਤੀ ਦੀ ਆਮਦ ਹੋਈ ਹੈ ਕੱਲ ਇਕ ਦਿਨ ਵਿਚ ਹੀ 79632 ਮੀਟਰ ਟਨ ਦੀ ਆਮਦ ਹੋਈ ਹੈ। ਹੁਣ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 427589 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ ਹੈ ਜਦਕਿ ਵਪਾਰੀਆਂ ਵਲੋਂ 55883 ਮੀਟਰਕ ਟਨ ਬਾਸਮਤੀ ਦੀ ਖਰੀਦ ਕੀਤੀ ਗਈ ਹੈ।

ਝੋਨੇ ਦੀ ਸਭ ਤੋਂ ਵੱਧ ਖਰੀਦ 202165 ਮੀਟਰਕ ਟਨ ਖਰੀਦ ਪਨਗਰੇਨ ਵਲੋਂ ਕੀਤੀ ਗਈ ਹੈ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਸੁਪਰਵਾਈਜ਼ਰ ਹਰਿੰਦਰ ਸਿੰਘ ਅਤੇ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਅਤੇ ਨਾਲ ਲੱਗਦੇ ਖਰੀਦ ਕੇਂਦਰਾਂ ਵਿਚ 42966 ਮੀਟਰਕ ਟਨ ਝੋਨੇ ਤੇ ਬਾਸਪਤੀ ਦੀ ਖਰੀਦ ਹੋ ਚੁੱਕੀ ਹੈ, ਵਿਚ ਹੁਣ ਤੱਕ 12500 ਮੀਟਰਕ ਟਨ ਬਾਸਮਤੀ ਅਤੇ 13000 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।

ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਵਾਈਸ ਪ੍ਰਧਾਨ ਪ੍ਰਦੀਪ ਸਿੰਗਲਾ, ਕਮਲ ਨਰੇਸ਼ ਮਿੱਤਲ,ਵਿਜੇ ਜੈਨ, ਮਨੋਜ ਗਰਗ, ਹਰਿੰਦਰ ਬਾਵਾ, ਨਰੇਸ਼ ਵਿਕੀ, ਨਰਿੰਦਰ ਨਿੰਦੀ, ਜਤਿੰਦਰ ਗਰੇਵਾਲ, ਅਮਨ ਪੂਨੀਆ, ਕੇਸ਼ਵ ਸਿੰਗਲਾ ਚਰਨਜੀਤ ਸ਼ਰਮਾ, ਦਲਬੀਰ ਔਲਖ, ਦਰਸ਼ਨ ਕੁਮਾਰ ਤੁੰਗਾ ਤੋਂ ਇਲਾਵਾ ਅਕਾਉਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਅਤੇ ਹਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਮੰਡੀ ਵਿਚ ਆਉਣ ਵਾਲੀ ਫ਼ਸਲ ਖਰੀਦ ਦੇ ਨਾਲ ਨਾਲ ਸੰਭਾਲ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੈ। 

ਪਿਛਲੀ ਖ਼ਬਰ ਪਰਿਵਾਰਾਂ ਦੇ ਦੁੱਖਾਂ 'ਤੇ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਉਸਾਰਨ ਨਹੀਂ ਦਿੱਤੀ ਜਾਵੇਗੀ - ਐੱਸ.ਐੱਸ.ਪੀ. ਖੱਖ ਅਗਲੀ ਖ਼ਬਰ ਅਟਾਰੀ ਸਰਹੱਦ ਦੇ ਨਜ਼ਦੀਕ ਝੰਡੇ ਦੀ ਰਸਮ ਮੌਕੇ ਭਾਰਤੀ ਖੇਤਰ 'ਚ ਡਿੱਗਿਆ ਡਰੋਨ