ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਸੰਘਰਸ਼ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਜਿੱਥੇ ਤਿੰਨੇ ਸਬ-ਡਵੀਜ਼ਨਾਂ ਦੇ ਡੀ.ਐੱਸ.ਪੀਜ਼. ਦੇ ਤਬਾਦਲੇ ਕਰਕੇ ਨਵੇਂ ਅਧਿਕਾਰੀ ਨਿਯੁਕਤ ਕਰ ਦਿੱਤੇ ਹਨ ਉੱਥੇ 2 ਐਸ.ਪੀ. ਪੱਧਰ ਦੇ ਅਧਿਕਾਰੀ ਵੀ ਆਰਜ਼ੀ ਤੌਰ ’ਤੇ ਤਾਇਨਾਤ ਕਰ ਦਿੱਤੇ ਹਨ।
ਸਪੈਸ਼ਲ ਡੀ.ਜੀ.ਪੀ.(ਐੱਚ) ਵਲੋਂ ਜਾਰੀ ਪੱਤਰ ਅਨੁਸਾਰ ਨਰਿੰਦਰ ਸਿੰਘ ਕਪਤਾਨ ਪੁਲਿਸ ਫ਼ਰੀਦਕੋਟ, ਰਾਜਵੀਰ ਸਿੰਘ ਕਾਇਮ ਮੁਕਾਮ ਐਸ.ਪੀ. ਨੂੰ ਮਾਨਸਾ ਜ਼ਿਲ੍ਹੇ ’ਚ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ ਜਦਕਿ ਹਰਜਿੰਦਰ ਸਿੰਘ ਨੂੰ ਜ਼ਿਲ੍ਹਾ ਪੁਲਿਸ ਫ਼ਰੀਦਕੋਟ ਵਿਖੇ ਆਰਜ਼ੀ ਤੌਰ ’ਤੇ ਲਗਾਇਆ ਗਿਆ ਹੈ।