ਜੈਂਤੀਪੁਰ (ਅੰਮ੍ਰਿਤਸਰ), 13 ਸਤੰਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਤੋਂ ਨਜ਼ਦੀਕੀ ਪੈਂਦੇ ਪਿੰਡ ਲਹਿਰਕਾ ਮੋੜ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਉੱਘੇ ਸਮਾਜ ਸੇਵੀ ਲਖਵਿੰਦਰ ਸਿੰਘ ਲੱਖਾ ਲਹਿਰਕਾ ਵਲੋਂ ਆਪਣੇ ਪਿੰਡ ਦੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਸਮੂਹ ਪਿੰਡ ਲਹਿਰਕਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਉੱਪਰ ਪੈਂਦੇ ਨੈਰਿਕਾ ਮੋੜ ਤੇ ਬੱਸ ਸਟੈਂਡ ਤਿਆਰ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਲਖਵਿੰਦਰ ਸਿੰਘ ਲੱਖਾਂ ਤੇ ਨੰਬਰਦਰ ਸੁੱਚਾ ਸਿੰਘ, ਜੋਗਾ ਸਿੰਘ, ਜਗਤਾਰ ਸਿੰਘ, ਰਣਧੀਰ ਸਿੰਘ ਡਰਾਈਵਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੂਹ ਨਗਰ ਲਹਿਰਕਾ ਦੀਆ ਸੰਗਤਾਂ ਵਲੋਂ ਹਰ ਸਾਲ ਇਸ ਜਗ੍ਹਾਂ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਜਾਂਦੇ ਹਨ ਤੇ ਸਰਬੱਤ ਦੇ ਭਲੇ ਲਈਂ ਅਰਦਾਸ ਬੇਨਤੀ ਕੀਤੀ ਜਾਦੀ ਹੈਂ ਤੇ ਛੱਤ ਨਾ ਹੋਣ ਕਾਰਨ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ।
ਇਸ ਲਈ ਸਮੂਹ ਸੰਗਤ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੇ ਨਾਲ ਹੀ ਸਾਡੇ ਨਗਰ ਦੀਆ ਧੀਆਂ ਭੈਣਾਂ ਜੋ ਬੱਸ ਸਫ਼ਰ ਕਰਨ ਲਈ ਧੁੱਪ ਵਿਚ ਖੜੀਆਂ ਹੁੰਦੀਆਂ ਸਨ ਉਹ ਵੀ ਇਸ ਬੱਸ ਸਟੈਂਡ ਦਾ ਲਾਭ ਉਠਾਉਣਗੀਆਂ।