14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੰਜਾਬ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰਾਹਤ, ਏਅਰ ਇੰਡੀਆ ਐਕਸਪ੍ਰੈੱਸ ਸ਼ੁਰੂ ਕੀਤੀ ਸਿੱਧੀ ਉਡਾਣ

ਅੰਮ੍ਰਿਤਸਰ, 14 ਸਤੰਬਰ - ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਇੰਡੀਆ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ

ਅਜੀਤ ਡੈਸਕ 14-09-2026

ਅੰਮ੍ਰਿਤਸਰ, 14 ਸਤੰਬਰ - ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਇੰਡੀਆ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਪੰਜਾਬ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ ਕਿ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਅੰਮ੍ਰਿਤਸਰ ਤੋਂ ਆਬੂਧਾਬੀ ਲਈ ਸਿੱਧੀ ਉਡਾਣ 29 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਦੀ ਵੈੱਬਸਾਈਟ ਅਨੁਸਾਰ ਇਹ ਨਵੀਂ ਸੇਵਾ ਹਫ਼ਤੇ ਵਿਚ ਤਿੰਨ ਦਿਨ ਚੱਲੇਗੀ ਅਤੇ ਪੰਜਾਬ ਤੇ ਆਬੂ ਧਾਬੀ ਵਿਚਕਾਰ ਲੋੜੀਂਦੀ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਉਡਾਣ ਅੰਮ੍ਰਿਤਸਰ ਤੋਂ ਹਰ ਵੀਰਵਾਰ, ਸ਼ਨਿਵਾਰ ਅਤੇ ਐਤਵਾਰ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਰਾਤ 11:50 ਵਜੇ ਆਬੂ ਧਾਬੀ ਪਹੁੰਚੇਗੀ। ਕੁੱਲ ਯਾਤਰਾ ਸਮਾਂ 4 ਘੰਟੇ 40 ਮਿੰਟ ਹੋਵੇਗਾ। ਵਾਪਸੀ ਉਡਾਣ ਆਬੂਧਾਬੀ ਤੋਂ ਹਰ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਰਾਤ 12:55 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰਾ ਸਮਾਂ 3 ਘੰਟੇ 50 ਮਿੰਟ ਹੋਵੇਗਾ। ਗੁਮਟਾਲਾ ਨੇ ਕਿਹਾ ਕਿ ਇਹ ਨਵੀਂ ਉਡਾਣ ਪੰਜਾਬ ਦੇ ਯਾਤਰੀਆਂ, ਖ਼ਾਸ ਕਰਕੇ ਆਬੂ ਧਾਬੀ ਆਉਣ-ਜਾਣ ਵਾਲੇ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਲਈ ਸੁਆਗਤਯੋਗ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਆਬੂ ਧਾਬੀ ਜਾਣ ਵਾਲੇ ਕਈ ਯਾਤਰੀਆਂ ਨੂੰ ਜਾਂ ਤਾਂ ਦਿੱਲੀ ਤੋਂ ਉਡਾਣ ਲੈਣੀ ਪੈਂਦੀ ਸੀ ਜਾਂ ਅੰਮ੍ਰਿਤਸਰ ਤੋਂ ਦੁਬਈ ਜਾਂ ਸ਼ਾਰਜਾਹ ਜਾ ਕੇ ਅੱਗੇ ਸੜਕ ਰਾਹੀਂ ਜਾਣਾ ਪੈਂਦਾ ਸੀ। ਅੰਮ੍ਰਿਤਸਰ - ਆਬੂ ਧਾਬੀ ਸਿੱਧੀ ਉਡਾਣ ਯਾਤਰੀਆਂ ਦਾ ਸਮਾਂ ਬਚਾਏਗੀ, ਯਾਤਰਾ ਦਾ ਖ਼ਰਚ ਅਤੇ ਖ਼ੱਜਲ-ਖ਼ੁਆਰੀ ਘਟਾਏਗੀ ਅਤੇ ਪੰਜਾਬ ਦੇ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂ.ਏ.ਈ. ਲਈ ਇੱਕ ਹੋਰ ਮਹੱਤਵਪੂਰਨ ਵਿਕਲਪ ਦੇਵੇਗੀ।

 

 

ਪਿਛਲੀ ਖ਼ਬਰ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਲੋਪੋਕੇ ਪੁਲਿਸ ਦੀ ਵੱਡੀ ਕਾਰਵਾਈ, 3 ਪਿਸਤੌਲਾਂ ਤੇ ਮੈਗਜ਼ੀਨਾਂ ਸਮੇਤ 3 ਕ... ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ’ਚ ਰੈੱਡੀ ਬੈਨੀਪਾਲ ਨੇ ਕੀਤੀ ਘਰ ਵਾਪਸੀ